ਨਵੀਂ ਦਿੱਲੀ: ਸਰਕਾਰ ਵੱਲੋਂ ਉਡਾਣਾਂ ਦੇ ਕਿਰਾਇਆਂ ਲਈ ਤੈਅ ਕੀਤੀ ਹੇਠਲੀ ਤੇ ਉਪਰਲੀ ਸੀਮਾ 24 ਅਗਸਤ ਤੋਂ ਅੱਗੇ ਵੀ ਵਧਾਈ ਜਾ ਸਕਦੀ ਹੈ। ਹਵਾਬਾਜ਼ੀ ਬਾਰੇ ਸਕੱਤਰ ਪੀ.ਐੱਸ. ਖੜੋਲਾ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਸਥਿਤੀ ਨੂੰ ਦੇਖ ਕੇ ਲਿਆ ਜਾਵੇਗਾ। ਨਾਗਰਿਕ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਕੌਮਾਂਤਰੀ ਉਡਾਣਾਂ ਜੁਲਾਈ ਦੇ ਅੱਧ ਤੋਂ ਬਹਾਲ ਕਰਨ ਬਾਰੇ ਵਿਚਾਰ ਕਰੇਗੀ। -ਪੀਟੀਆਈ