ਅੰਬਾਲਾ, 10 ਦਸੰਬਰ
ਅੰਬਾਲਾ ਵਿਚਲੇ ਭਾਰਤੀ ਹਵਾਈ ਫੌਜ ਦੇ ਬੇਸ ’ਤੇ ਕਰਵਾਏ ਸਮਾਗਮ ਦੌਰਾਨ ਪੰਜਾ ਰਾਫੇਲ ਲੜਾਕ ਜਹਾਜ਼ਾਂ ਨੂੰ ਅੱਜ ਭਾਰੀਤ ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ ਗਈ। ਇਸ ਸਮੇਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰਾਫੇਲ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨਾ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਹੋ ਹੀ ਨਹੀਂ ਸਕਦਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਰਾਫੇਲ ਦੁਨੀਆ ਦੇ ਸਰਵੋਤਮ ਲੜਾਕੂ ਹਵਾਈ ਜਹਾਜ਼ ਹਨ ਤੇ ਇਨ੍ਹਾਂ ਦਾ ਸੌਦਾ ਭਾਰਤ ਦੀ ਕੌਮੀ ਸੁਰੱਖਿਆ ਲਈ ਕਾਫੀ ਅਹਿਮ ਹੈ। ਇਸ ਮੌਕੇ ਫਰਾਂਸ ਦੀ ਰੱਖਿਆ ਮੰਤਰੀ ਵੀ ਹਾਜ਼ਰ ਸੀ।