ਮਥੁਰਾ (ਯੂਪੀ), 3 ਜੁਲਾਈ
ਇੱਥੇੇ ਟਰੈਕਟਰ-ਟਰਾਲੀ ਅਤੇ ਇੱਕ ਕਾਰ ਦੀ ਟੱਕਰ ਕਾਰਨ ਇੱਕ ਔਰਤ ਸਮੇਤ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 34 ਜਣੇ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਹਾਦਸਾ ਸਵੇਰੇ ਲਗਪਗ 11.30 ਵਜੇ ਉਸ ਸਮੇਂ ਵਾਪਰਿਆ ਜਦੋਂ ਦੋ ਵਾਹਨਾਂ ਵਿੱਚ ਸਵਾਰ ਸ਼ਰਧਾਲੂ ਗੋਵਰਧਨ ਪਰਿਕਰਮਾ ਤੋਂ ਪਰਤ ਰਹੇ ਸਨ। ਐੱਸਪੀ (ਸਿਟੀ) ਮਾਰਤੰਡ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸ਼ਰਧਾਲੂ ਰਾਜਸਥਾਨ ਦੇ ਭਰਤਪੁਰ ਨਾਲ ਸਬੰਧਤ ਸਨ ਜਦਕਿ ਟਰੈਕਟਰ-ਟਰਾਲੀ ਵਿੱਚ ਸਵਾਰ ਸ਼ਰਧਾਲੂ ਮੱਧ ਪ੍ਰਦੇਸ਼ ਦੇ ਭਿੰਡ ਨਾਲ ਸਬੰਧਤ ਸਨ। -ਪੀਟੀਆਈ