ਮੁੰਬਈ: ਮੁੰਬਈ ਅਪਰਾਧ ਸ਼ਾਖਾ ਨੇ ਅੰਡਰ ਵਰਲਡ ਡੌਨ ਦਾਊਦ ਇਬਰਾਹਿਮ ਦੀ ਡੀ ਕੰਪਨੀ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਜਬਰੀ ਵਸੂਲੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਜਬਰੀ ਵਸੂਲੀ ਵਿਰੋਧੀ ਸੈੱਲ ਨੇ ਹਾਲ ਹੀ ਵਿੱਚ ਗੈਂਗਸਟਰ ਛੋਟਾ ਸ਼ਕੀਲ ਦੇ ਨੇੜਲੇ ਰਿਸ਼ਤੇਦਾਰ ਸਲੀਮ ਕੁਰੈਸ਼ੀ ਉਰਫ ਸਲੀਮ ਫਰੂਟ ਅਤੇ ਬਿਜ਼ਨਸਮੈਨ ਰਿਆਜ਼ ਭਾਟੀ ਨੂੰ ਜਬਰੀ ਵਸੂਲੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਖਿਲਾਫ਼ ਮਕੋਕਾ ਦੀਆਂ ਸਖ਼ਤ ਧਾਰਾਵਾਂ ਲਾਈਆਂ ਸਨ। ਮਾਮਲੇ ਦੀ ਅਗਲੇਰੀ ਜਾਂਚ ਵਿੱਚ ਪੰਜ ਹੋਰਨਾਂ – ਅਜੈ ਗੈਂਡਾ, ਫਿਰੋਜ਼ ਚਮੜਾ, ਸਮੀਰ ਖ਼ਾਨ, ਪਾਪਾ ਪਠਾਨ ਤੇ ਅਮਜ਼ਦ ਰੇਡਕਰ ਦੀ ਭੂਮਿਕਾ ਸ਼ਾਹਮਣੇ ਆਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। -ਏਜੰਸੀ