ਇੰਫਾਲ, 2 ਸਤੰਬਰ
ਮਨੀਪੁਰ ਵਿੱਚ ਜਨਤਾ ਦਲ -ਯੂਨਾਈਟਿਡ (ਜੇਡੀ-ਯੂ) ਦੇ ਛੇ ਵਿੱਚੋਂ ਪੰਜ ਵਿਧਾਇਕ ਸ਼ੁੱਕਰਵਾਰ ਰਾਤ ਨੂੰ ਸੱਤਾਧਾਰੀ ਪਾਰਟੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮਨੀਪੁਰ ਵਿਧਾਨ ਸਭਾ ਸਕੱਤਰ ਕੇ. ਮੇਘਾਜੀਤ ਸਿੰਘ ਨੇ ਕਿਹਾ ਕਿ ਸਪੀਕਰ ਥੋਕਚੋਮ ਸਤਿਆਬ੍ਰਤ ਸਿੰਘ ਨੇ ਸੰਵਿਧਾਨ ਦੀ 10ਵੀਂ ਧਾਰਾ ਤਹਿਤ ਮਨੀਪੁਰ ਵਿਧਾਨ ਸਭਾ ਵਿੱਚ ਭਾਜਪਾ ਦੇ ਵਿਧਾਇਕ ਦਲ ਵਿੱਚ ਜੇਡੀ-ਯੂ ਦੇ ਪੰਜ ਵਿਧਾਇਕਾਂ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪੰਜ ਵਿਧਾਇਕਾਂ ਵਿੱਚ ਖੁਮੁਕਚਮ ਜੌਏਕਿਸਨ ਸਿੰਘ (ਥਾਂਗਮੇਈਬੰਦ), ਨਗੁਰਸੰਗਲੁਰ ਸਨੇਤ (ਤਿਪਾਈਮੁਖ), ਮੁਹੰਮਦ ਅਚਬ ਉਦਦੀਨ (ਜਿਰੀਬਮ), ਥੰਗਜਮ ਅਰੁਣ ਕੁਮਾਰ (ਵਾਂਗਖੇਈ) ਅਤੇ ਐੱਲ.ਐੱਮ. ਖੋਟੇ (ਚੁਰਾਚੰਦਪੁਰ)।