ਨਵੀਂ ਦਿੱਲੀ, 3 ਦਸੰਬਰ
ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਭਾਰਤ ’ਚ ਪੰਜ ਕੋਵਿਡ- 19 ਵੈਕਸੀਨ ਉਮੀਦਵਾਰਾਂ ਬਾਰੇ ਆਸਵੰਦ ਹੁੰਦਿਆਂ ਕਿਹਾ ਕਿ ਇਹ ਵੈਕਸੀਨ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ’ਚ ਆਸਾਨੀ ਨਾਲ ਵੰਡਣਯੋਗ ਹੋਵੇਗੀ।
ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਹੀਨੇ ਦੇ ਅਖੀਰ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਇਨ੍ਹਾਂ ਪੰਜ ਵੈਕਸੀਨਾਂ ’ਚੋਂ ਕਿਸੇ ਇੱਕ ਦੀ ਵੀ ਵਰਤੋਂ ਸਬੰਧੀ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਫਾਰਮਾ ਕੰਪਨੀ ਫਾਈਜ਼ਰ ਨੇ ਇਸ ਵਰ੍ਹੇ ਅਗਸਤ ਮਹੀਨੇ ’ਚ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਸੀ, ਪਰ ਉਸ ਤੋਂ ਬਾਅਦ ਗੱਲ ਅੱਗੇ ਕਿਸੇ ਤਣ-ਪੱਤਣ ਨਹੀਂ ਲੱਗੀ।
-ਪੀਟੀਆਈ