ਕੋਲਕਾਤਾ, 12 ਜੁਲਾਈ
ਬੀਐੱਸਐੱਫ ਜਵਾਨਾਂ ਨੇ ਦੱਖਣੀ ਬੰਗਾਲ ਵਿੱਚ ਵੱਖ-ਵੱਖ ਥਾਵਾਂ ਤੋਂ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦੇ ਪੰਜ ਬੰਗਲਾਦੇਸ਼ੀਆਂ ਅਤੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐੱਸਐੱਫ ਵੱਲੋਂ ਜਾਰੀ ਇੱਕ ਬਿਆਨ ’ਚ ਦੱਸਿਆ ਗਿਆ ਕਿ ਸੋਮਵਾਰ ਨੂੰ ਤਿੰਨ ਬੰਗਲਾਦੇਸ਼ੀ ਨਾਗਰਿਕ ਅਤੇ ਇੱਕ ਭਾਰਤੀ ਨਾਗਰਿਕ ਨੂੰ ਪਨੀਤਾਰ ਚੌਕੀ ਨੇੜਿਓਂ ਬੀਐੱਸਐੱਫ ਦੀ ਗਸ਼ਤ ਕਰ ਰਹੀ ਟੁਕੜੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਸਾਰੇ ਬੰਗਲਾਦੇਸ਼ ਤੋਂ ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਆਨ ਮੁਤਾਬਕ ਦੋ ਹੋੋਰ ਬੰਗਲਾਦੇਸ਼ੀ ਨਾਗਰਿਕ ਐਤਵਾਰ ਨੂੰ 24 ਦੱਖਣੀ ਪਰਗਨਾ ਜ਼ਿਲ੍ਹੇ ’ਚ ਹਕੀਮਪੁਰ ਅਤੇ ਅਮੁੜੀਆ ਚੌਕੀਆਂ ਅਧੀਨ ਖੇਤਰ ’ਚੋਂ ਗ੍ਰਿਫ਼ਤਾਰ ਕੀਤੇ ਗਏ, ਜੋ ਕਿ ਗੁਆਂਢੀ ਮੁਲਕ ਤੋਂ ਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। -ਪੀਟੀਆਈ