ਆਂਧਰਾ ਪ੍ਰਦੇਸ਼ ਦੇ ਪੰਜ ਨੌਕਰਸ਼ਾਹਾਂ ਨੂੰ ‘ਇਰਾਦਤਨ ਹੁਕਮਅਦੂਲੀ’ ਦੇ ਦੋਸ਼ ਹੇਠ ਜੇਲ੍ਹ

ਆਂਧਰਾ ਪ੍ਰਦੇਸ਼ ਦੇ ਪੰਜ ਨੌਕਰਸ਼ਾਹਾਂ ਨੂੰ ‘ਇਰਾਦਤਨ ਹੁਕਮਅਦੂਲੀ’ ਦੇ ਦੋਸ਼ ਹੇਠ ਜੇਲ੍ਹ

ਟ੍ਰਿਬਿਊਨ ਨਿਊਜ਼ ਸਰਵਿਸ

ਹੈਦਰਾਬਾਦ, 3 ਸਤੰਬਰ

ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਪੰਜ ਆਈਏਐੱਸ ਨੌਕਰਸ਼ਾਹਾਂ ਨੂੰ ਅਦਾਲਤ ਦੀ “ਜਾਣਬੁੱਝ ਕੇ ਹੁਕਮਅਦੂਲੀ” ਦੇ ਦੋਸ਼ ਵਿੱਚ ਫਿਟਕਾਰ ਪਾਈ ਹੈ। ਹਾਈ ਕੋਰਟ ਨੇ ਸੇਵਾ ਨਿਭਾਅ ਰਹੇ ਚਾਰ ਆਈਏਐੱਸ ਅਧਿਕਾਰੀਆਂ ਅਤੇ ਇੱਕ ਸੇਵਾਮੁਕਤ ਅਧਿਕਾਰੀ ਨੂੰ ਵੱਖ-ਵੱਖ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ 2017 ਵਿੱਚ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਸੇ ਦੌਰਾਨ ਹਾਈ ਕੋਰਟ ਨੇ ਤਿੰਨ ਹੋਰ ਆਈਏਐੱਸ ਅਧਿਕਾਰੀਆਂ, ਜਿਨ੍ਹਾਂ ਵਿੱਚ ਮੁੱਖ ਸਕੱਤਰ ਅਦਿੱਤਿਆਨਾਥ ਵੀ ਸ਼ਾਮਲ ਹੈ, ਨੂੰ ਕਸੂਰਵਾਰ ਨਾ ਮੰਨਦਿਆਂ ਬਰੀ ਕਰ ਦਿੱਤਾ ਹੈ। ਦੋਸ਼ੀ ਠਹਿਰਾਏ ਗਏ ਆਈਏਐੱਸ ਅਧਿਕਾਰੀਆਂ ਵਿੱਚ ਪ੍ਰਮੁੱਖ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਰਾਵਤ, ਮੁੱਖ ਮੰਤਰੀ ਦੇ ਵਧੀਕ ਸਕੱਤਰ ਰੇਵੂ ਮੁਟਯਾਲਾ ਰਾਜੂ, ਐੱਸਪੀਐੱਸ ਨੈਲੋਰ ਜ਼ਿਲ੍ਹਾ ਕੁਲੈਕਟਰ ਕੇ.ਵੀ.ਐੱਨ. ਚੰਦਰਕਾਂਤ ਬਾਬੂ ਅਤੇ ਸਾਬਕਾ ਕੁਲੈਕਟਰ ਐੱਮ.ਵੀ. ਸ਼ੇਸ਼ਾਗਿਰੀ ਬਾਬੂ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਮਨਮੋਹਨ ਸਿੰਘ, ਜੋ 2017 ’ਚ ਪ੍ਰਮੁੱਖ ਸਕੱਤਰ (ਮਾਲੀਆ) ਸਨ, ਸ਼ਾਮਲ ਹਨ। ਵਕੀਲ ਸੀ. ਵਾਣੀ ਰੈੱਡੀ ਅਨੁਸਾਰ ਜਸਟਿਸ ਬੱਟੂ ਦੇਵਾਨੰਦ ਨੇ ਐੱਸਪੀਐੱਸ ਨੈਲੋਰ ਜ਼ਿਲ੍ਹੇ ਦੇ ਖੇਤੀਬਾੜੀ ਵਿਗਿਆਨੀ ਤੱਲਾਪਾਕਾ ਸਵਿਤ੍ਰਮਾ ਦੀ ਹੁਕਮਅਦੂਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸ਼ਮਸ਼ੇਰ ਸਿੰਘ ਰਾਵਤ ਅਤੇ ਮਨਮੋਹਨ ਸਿੰਘ ਨੂੰ ਇੱਕ ਮਹੀਨੇ ਦੀ ਜਦਕਿ ਬਾਕੀਆਂ ਨੂੰ ਦੋ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸਵਿਤ੍ਰਮਾ ਨੇ 2017 ਵਿੱਚ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਉਸ ਦੀ 3 ਏਕੜ ਜ਼ਮੀਨ ਮਾਲ ਅਧਿਕਾਰੀਆਂ ਦੁਆਰਾ ਲੈ ਗਿਆ ਅਤੇ ਬਿਨਾਂ ਕੋਈ ਨੋਟਿਸ ਜਾਂ ਮੁਆਵਜ਼ੇ ਦਾ ਭੁਗਤਾਨ ਕੀਤਿਆਂ ਕੌਮੀ ਮਾਨਸਿਕ ਸਿਹਤ ਸੰਸਥਾ ਨੂੰ ਅਲਾਟ ਕਰ ਦਿੱਤੀ ਗਈ ਸੀ। ਵਕੀਲ ਨੇ ਦੱਸਿਆ ਕਿ ਸਾਰਿਆਂ ਨੂੰ ਇੱਕ-ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਹਾਲਾਂਕਿ, ਦੋਸ਼ੀ ਅਧਿਕਾਰੀ ਇਸ ਖ਼ਿਲਾਫ਼ ਅਪੀਲ ਕਰ ਸਕਣਗੇ ਜਿਸ ਕਰਕੇ ਹੁਕਮਾਂ ਨੂੰ ਇੱਕ ਮਹੀਨੇ ਲਈ ਮੁਅੱਤਲ ਰੱਖਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All