ਨਵੀਂ ਦਿੱਲੀ: ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਬਰੇਲੀ ਲਈ ਪਹਿਲੀ ਵਪਾਰਕ ਯਾਤਰੀ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸ ਜਹਾਜ਼ ਦੇ ਅਮਲੇ ਵਿੱਚ ਸਾਰੀਆਂ ਮਹਿਲਾਵਾਂ ਸ਼ਾਮਲ ਸਨ। ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ‘ਖੇਤਰੀ ਸੰਪਰਕ ਯੋਜਨਾ- ਉੜੇ ਦੇਸ਼ ਕਾ ਆਮ ਨਾਗਰਿਕ (ਆਰਸੀਐੱਸ-ਉੜਾਨ) ਤਹਿਤ ਬਰੇਲੀ ਹਵਾਈ ਅੱਡੇ ਨੂੰ ਵਪਾਰਕ ਉਡਾਣ ਅਪ੍ਰੇਸ਼ਨ ਲਈ ਅੱਪਗ੍ਰੇਡ ਕੀਤਾ ਗਿਆ ਹੈ।’ ਉਨ੍ਹਾਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਹਾੜੇ ’ਤੇ ਦਿੱਲੀ-ਬਰੇਲੀ ਦੀ ਪਹਿਲੀ ਉਡਾਣ ਦੇ ਜਹਾਜ਼ ਅਮਲੇ ਵਿੱਚ ਸਾਰੀਆਂ ਔਰਤਾਂ ਸ਼ਾਮਲ ਸਨ। -ਪੀਟੀਆਈ