ਮੁੰਬਈ: ਮੁੰਬਈ ਪੁਲੀਸ ਨੇ ਅਦਾਕਾਰ ਸਲਮਾਨ ਖ਼ਾਨ ਦੇ ਘਰ ਬਾਹਰ 14 ਅਪਰੈਲ ਨੂੰ ਗੋਲੀਬਾਰੀ ਕਰਨ ਦੇ ਮਾਮਲੇ ਸਬੰਧੀ ਛੇ ਮੁਲਜ਼ਮਾਂ ਖ਼ਿਲਾਫ਼ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ (ਮਕੋਕਾ) ਲਾਇਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੂਟਰ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਸਣੇ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਸੋਨੂੰ ਕੁਮਾਰ ਚੰਦਰ ਬਿਸ਼ਨੋਈ (37) ਅਤੇ ਅੰਜੂ ਥਾਪਨ (32) ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਖ਼ਿਲਾਫ਼ ਮਕੋਕਾ ਲਾਇਆ ਗਿਆ ਹੈ। ਗੁਪਤਾ ਅਤੇ ਪਾਲ ਦੋਵੇਂ ਬਿਹਾਰ ਦੇ ਵਸਨੀਕ ਹਨ, ਦੋਵਾਂ ਨੂੰ 16 ਅਪਰੈਲ ਨੂੰ ਗੁਜਰਾਤ ਦੇ ਕੱਛ ਤੋਂ, ਜਦਕਿ ਸੋਨੂੰ ਬਿਸ਼ਨੋਈ ਅਤੇ ਥਾਪਨ ਨੂੰ 25 ਅਪਰੈਲ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਨਮੋਲ ਬਿਸ਼ਨੋਈ ਨੇ ਫੇਸਬੁੱਕ ਪੋਸਟ ਜ਼ਰੀਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ। -ਪੀਟੀਆਈ