ਸਾਰਨ (ਬਿਹਾਰ), 24 ਜੁਲਾਈ
ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਅੱਜ ਬਾਅਦ ਦੁਪਹਿਰ ਗ਼ੈਰਕਾਨੂੰਨੀ ਇੱਕ ਪਟਾਕਾ ਯੂਨਿਟ ਵਿੱਚ ਧਮਾਕਾ ਹੋਣ ਕਾਰਨ ਇੱਕ ਬੱਚੇ ਅਤੇ ਮਹਿਲਾ ਸਣੇ ਛੇ ਜਣਿਆਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਸਾਰਨ ਦੇ ਐੱਸਪੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਤਿੰਨ ਮੰਜ਼ਿਲਾਂ ਇਮਾਰਤ ਢਹਿ-ਢੇਰੀ ਹੋ ਗਈ ਅਤੇ ਆਸ-ਪਾਸ ਦੇ ਤਕਰੀਬਨ ਛੇ ਮਕਾਨਾਂ ਵਿੱਚ ਤਰੇੜਾਂ ਆ ਗਈਆਂ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਇੱਕ ਚਾਰ ਸਾਲਾ ਬੱਚੇ ਅਤੇ ਇੱਕ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮਕਾਨ ਮਾਲਕ ਦੀ ਪਛਾਣ ਸ਼ਬੀਰ ਹੁਸੈਨ ਵਜੋਂ ਹੋਈ ਹੈ, ਜੋ ਇਮਾਰਤ ਵਿੱਚ ਗੈਰ-ਕਾਨੂੰਨ ਢੰਗ ਨਾਲ ਪਟਾਕੇ ਵੇਚਣ ਦਾ ਕੰਮ ਕਰਦਾ ਸੀ। ਐੱਸਪੀ ਨੇ ਦੱਸਿਆ ਕਿ ਮਕਾਨ ਦੇ ਮਲਬੇ ਹੇਠ ਦੱਬੇ ਵਿਅਕਤੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। -ਪੀਟੀਆਈ