ਸ਼ਿਮਲਾ, 17 ਜੂਨ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਅੱਜ ਇਕ ਘਰ ਵਿੱਚ ਅੱਗ ਲੱਗਣ ਕਾਰਨ 28 ਸਾਲਾ ਔਰਤ ਅਤੇ ਉਸ ਦੇ ਦੋ ਬੱਚੇ ਜ਼ਿੰਦਾ ਸੜ ਗਏ। ਇਹ ਘਟਨਾ ਸਰਕਾਘਾਟ ਇਲਾਕੇ ਦੀ ਗਾਹਰ ਪੰਚਾਇਤ ਅਧੀਨ ਆਉਂਦੇ ਛੋਟਾ ਸੰਭਲ ਪਿੰਡ ਵਿੱਚ ਵਾਪਰੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ।