ਨਵੀਂ ਦਿੱਲੀ: ਸਾਈਬਰ ਸੁਰੱਖਿਆ ਮਾਹਿਰ ਰਾਜਸ਼ੇਖਰ ਰਾਜਾਹਾਰੀਆ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ 10 ਕਰੋੜ ਲੋਕਾਂ ਦਾ ਕਰੈਡਿਟ ਤੇ ਡੈਬਿਟ ਕਾਰਡ ਡੇਟਾ ‘ਡਾਰਕ ਵੈੱਬ’ ਉਤੇ ਵੇਚ ਦਿੱਤਾ ਗਿਆ ਹੈ। ਰਾਜਸ਼ੇਖਰ ਨੇ ਕਿਹਾ ਹੈ ਕਿ ਵੱਡੀ ਪੱਧਰ ਉਤੇ ਡੇਟਾ ਬੰਗਲੁਰੂ ਅਧਾਰਤ ਡਿਜੀਟਲ ਅਦਾਇਗੀ ਗੇਟਵੇਅ ‘ਜਸਪੇਅ’ ਤੋਂ ਚੁੱਕਿਆ ਗਿਆ ਹੈ। ‘ਜਸਪੇਅ’ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਿੱਤੀ ਜਾਣਕਾਰੀ ਜਾਂ ਕਾਰਡ ਨੰਬਰ ਲੀਕ ਨਹੀਂ ਹੋਇਆ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ 18 ਅਗਸਤ, 2020 ਨੂੰ ਅਸਫ਼ਲ ਕੋਸ਼ਿਸ਼ ਜ਼ਰੂਰ ਕੀਤੀ ਗਈ ਸੀ। -ਆਈਏਐਨਐੱਸ