ਨਵੀਂ ਦਿੱਲੀ, 22 ਅਗਸਤ
ਆਮਦਨ ਕਰ ਵਿਭਾਗ ਦੇ ਨਵੇਂ ਪੋਰਟਲ ਵਿੱਚ ਸ਼ੁਰੂ ਤੋਂ ਸਮੱਸਿਆਵਾਂ ਆ ਰਹੀਆਂ ਹਨ। ਇਹ ਪੋਰਟਲ ਲਗਪਗ ਦੋ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਪਰ ਪੋਰਟਲ ਵਿੱਚ ਹੁਣ ਵੀ ਸਮੱਸਿਆ ਆ ਰਹੀ ਹੈ। ਪੋਰਟਲ ਨੂੰ ਆਈਟੀ ਖੇਤਰ ਦੀ ਪਹਿਲੀ ਪ੍ਰਮੁੱਖ ਕੰਪਨੀ ਇੰਫੋਸਿਸ ਨੇ ਬਣਾਇਆ ਹੈ। ਹੁਣ ਵਿੱਤ ਮੰਤਰਾਲੇ ਨੇ ਇੰਫੋਸਿਸ ਦੇ ਐੱਮਡੀ ਤੇ ਸੀਈਓ ਸਲਿਲ ਪਾਰੇਖ ਨੂੰ ਤਲਬ ਕੀਤਾ ਹੈ। ਮੰਤਰਾਲੇ ਨੇ ਪਾਰੇਖ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲ ਇਹ ਸਪਸ਼ਟ ਕਰਨ ਲਈ ਕਿਹਾ ਹੈ ਕਿ ਦੋ ਮਹੀਨਿਆਂ ਮਗਰੋਂ ਵੀ ਪੋਰਟਲ ਠੀਕ ਢੰਗ ਨਾਲ ਕੰਮ ਕਿਉਂ ਨਹੀਂ ਕਰ ਰਿਹਾ। ਇਹ ਪੋਰਟਲ 21 ਅਗਸਤ ਤੋਂ ‘ਉਪਲੱਬਧ ਨਹੀਂ’ ਹੈ। ਸਰਕਾਰ ਨੇ ਜਨਵਰੀ 2019 ਤੋਂ ਜੂਨ 2021 ਤੱਕ ਇੰਫੋਸਿਸ ਨੂੰ ਇਸ ਪੋਰਟਲ ਲਈ 164.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। -ਪੀਟੀਆਈ