ਮੁੰਬਈ: ਉੱਘੇ ਫ਼ਿਲਮਕਾਰ ਬਾਸੂ ਚੈਟਰਜੀ (93) ਦਾ ਅੱਜ ਦੇਹਾਂਤ ਹੋ ਗਿਆ। ਉਹ ਫ਼ਿਲਮ ‘ਰਜਨੀਗੰਧਾ’ ਅਤੇ ‘ਛੋਟੀ ਸੀ ਬਾਤ’ ਲਈ ਜਾਣੇ ਜਾਂਦੇ ਸਨ। ਇੰਡੀਅਨ ਫ਼ਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਦੱਸਿਆ ਕਿ ਬਾਸੂ ਚੈਟਰਜੀ ਸਿਹਤ ਸਬੰਧੀ ਵਿਗਾੜਾਂ ਤੋਂ ਪੀੜਤ ਸਨ ਅਤੇ ਉਨ੍ਹਾਂ ਨੇ ਅੱਜ ਸਵੇਰੇ ਸਾਂਤਾਕਰੁੂਜ਼ ਸਥਿਤ ਆਪਣੇ ਘਰ ’ਚ ਆਖ਼ਰੀ ਸਾਹ ਲਿਆ। ਉਨ੍ਹਾਂ ਨੇ ਚੈਟਰਜੀ ਦੇ ਦੇਹਾਂਤ ਨੂੰ ਫ਼ਿਲਮ ਉਦਯੋਗ ਲਈ ਵੱਡਾ ਘਾਟਾ ਕਰਾਰ ਦਿੱਤਾ। ਉਨ੍ਹਾਂ ਦੇ ਪਰਿਵਾਰ ’ਚ ਦੋ ਧੀਆਂ ਸੋਨਾਲੀ ਭੱਟਾਚਾਰੀਆ ਤੇ ਰੁਪਾਲੀ ਗੁਹਾ ਹਨ। ਚੈਟਰਜੀ ਨੇ ‘ਉਸ ਪਾਰ’, ‘ਚਿੱਤਚੋਰ’, ‘ਪੀਆ ਕਾ ਘਰ’, ਖੱਟਾ ਮੀਠਾ’ ਅਤੇ ‘ਬਾਤੋਂ ਬਾਤੋਂ ਮੇਂ’ ਆਦਿ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ