ਨਵੀਂ ਦਿੱਲੀ, 10 ਸਤੰਬਰ
ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਦੇ ਉਪ ਚੇਅਰਮੈਨ ਦੀ 14 ਸਤੰਬਰ ਦੀ ਚੋਣ ਲਈ ਰਾਸ਼ਟਰੀ ਜਨਤਾ ਦਲ ਨੇਤਾ ਮਨੋਜ ਝਾਅ ਨੂੰ ਆਪਣਾ ਸਾਂਝਾ ਉਮੀਦਵਾਰ ਬਣਾਉਣ ਦਾ ਵੀਰਵਾਰ ਨੂੰ ਫੈਸਲਾ ਲਿਆ ਹੈ। ਉਹ ਸ਼ੁੱਕਰਵਾਰ ਨੂੰ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਹਾਜ਼ਰੀ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜੇਡੀਯੂ ਨੇਤਾ ਤੇ ਐਨਡੀਏ ਉਮੀਦਵਾਰ ਹਰਿਵੰਸ਼ ਦੇ ਖ਼ਿਲਾਫ ਝਾਅ ਮੈਦਾਨ ਵਿੱਚ। ਸੂਤਰਾਂ ਨੇ ਦੱਸਿਆ ਕਿ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ, ਕਾਂਗਰਸ ਦੇ ਚੀਫ਼ ਵਿੱਪ੍ਹ ਜੈਰਾਮ ਰਮੇਸ਼ ਅਤੇ ਟੀਐੱਮਸੀ, ਖੱਬੀਆਂ ਪਾਰਟੀਆਂ, ਡੀਐੱਮਕੇ, ‘ਆਪ’ ਅਤੇ ਕੁਝ ਹੋਰ ਪਾਰਟੀਆਂ ਸਮੇਤ ਕਈ ਵਿਰੋਧੀ ਆਗੂ ਇਸ ਮੌਕੇ ਹਾਜ਼ਰ ਹੋਣਗੇ।