ਮੇਥੀ ਦੇ ਭੁਲੇਖੇ ਭੰਗ ਰਿੰਨ੍ਹੀ, ਸਾਰਾ ਪਰਿਵਾਰ ਬੇਹੋਸ਼

ਗੁਆਂਢੀ ਨੇ ਦਿੱਤੀ ਸੀ ਮੇਥੀ ਕਹਿ ਕੇ ਭੰਗ

ਮੇਥੀ ਦੇ ਭੁਲੇਖੇ ਭੰਗ ਰਿੰਨ੍ਹੀ, ਸਾਰਾ ਪਰਿਵਾਰ ਬੇਹੋਸ਼

ਕਨੌਜ(ਉੱਤਰ ਪ੍ਰਦੇਸ਼), 2 ਜੁਲਾਈ

ਇਸ ਜ਼ਿਲ੍ਹੇ ਦੇ ਮੀਆਂਗੰਜ ਵਿੱਚ ਪਰਿਵਾਰ ਦੇ ਛੇ ਜੀਆਂ ਨੂੰ ਗੰਭੀਰ ਹਾਲਤ ਵਿੱਚ ਇਸ ਲਈ ਭਰਤੀ ਕਰਵਾਉਣਾ ਪਿਆ ਕਿਉਂਕਿ ਪਰਿਵਾਰ ਨੇ ਭੰਗ ਨੂੰ ਮੇਥੀ ਸਮਝ ਛਕ ਲਿਆ। ਪੁਲੀਸ ਅਨੁਸਾਰ ਮੰਗਲਵਾਰ ਨੂੰ ਨਵਲ ਕਿਸ਼ੋਰ ਨੇ ਆਪਣੇ ਗੁਆਂਢੀ ਓਮ ਪ੍ਰਕਾਸ਼ ਦੇ ਬੇਟੇ ਨਿਤਿਸ਼ ਨੂੰ ਇਹ ਕਹਿ ਕੇ ਬੂਟੀ ਦਿੱਤੀ ਕਿ ਇਹ ਸੁੱਕੀ ਮੇਥੀ ਹੈ। ਨਿਤੀਸ਼ ਨੇ ਪੱਤੇ ਆਪਣੀ ਭੈਣ ਪਿੰਕੀ ਨੂੰ ਦੇ ਦਿੱਤੇ ਤੇ ਉਸ ਨੇ ਮੇਥੀ ਚੁੱਲ੍ਹੇ ’ਤੇ ਧਰ ਦਿੱਤੀ। ਪਰਿਵਾਰ ਨੇ ਉਸ ਨੂੰ ਛਕਿਆ ਤਾਂ ਕੁੱਝ ਸਮੇਂ ਬਾਅਦ ਉਸ ਦੀ ਹਾਲਤ ਵਿਗੜ ਗਈ। ਓਮ ਪ੍ਰਕਾਸ਼ ਕਿਸੇ ਤਰ੍ਹਾਂ ਆਪਣੇ ਗੁਆਂਢੀਆਂ ਨੂੰ ਪਰਿਵਾਰ ਦੀ ਹਾਲਤ ਬਾਰੇ ਦੱਸਣ ਵਿੱਚ ਕਾਮਯਾਬ ਹੋ ਗਿਆ ਤੇ ਉਸ ਮਗਰੋਂ ਸਾਰਾ ਪਰਿਵਾਰ ਬੇਸੁਰਤ ਪਿਆ ਰਿਹਾ। ਗੁਆਂਢੀਆਂ ਨੇ ਪੁਲੀਸ ਨੂੰ ਸੂਚਿਤ ਕੀਤਾ ਅਤੇ ਪਰਿਵਾਰ ਨੂੰ ਹਸਪਤਾਲ ਪਹੁੰਚਾਇਆ ਗਿਆ।

ਪੁਲੀਸ ਨੇ ਬਾਕੀ ਬਚੀ ਭੰਗ ਜੋ ਪੈਕਟ ਵਿੱਚ ਪਈ ਸੀ ਨੂੰ ਜ਼ਬਤ ਕਰਕੇ ਨਵਲ ਕਿਸ਼ੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਖ਼ਤਰੇ ਤੋਂ ਬਾਹਰ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All