ਬਰੇਲੀ: ਇਥੋਂ ਦੀ ਦਰਗਾਹ-ਏ-ਆਲਾ ਹਜ਼ਰਤ ਨੇ ਜਬਰੀ ਧਰਮ ਪਰਿਵਰਤਨ ’ਤੇ ਪਾਬੰਦੀ ਲਗਾਉਂਦਿਆਂ ਫ਼ਤਵਾ ਜਾਰੀ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਜਾਰੀ ਆਰਡੀਨੈਂਸ ਦੀ ਹਮਾਇਤ ਕਰਦਿਆਂ ਇਹ ਕਦਮ ਉਠਾਇਆ ਗਿਆ ਹੈ। ਸੁੰਨੀ ਮੁਸਲਮਾਨਾਂ ਨਾਲ ਸਬੰਧਤ ਇਸ ਦਰਗਾਹ ਨੇ ਕਿਹਾ ਹੈ ਕਿ ਧੋਖੇ ਅਤੇ ਜਬਰੀ ਧਰਮ ਪਰਿਵਰਤਨ ਇਸਲਾਮ ਦੇ ਸਿਧਾਂਤਾਂ ਖ਼ਿਲਾਫ਼ ਹੈ। ਦਰਗਾਹ ਦੀ ਮਰਕਜ਼-ਏ-ਦਾਰੁਲ ਇਫ਼ਤਾ ਦੇ ਮੁਖੀ ਮੁਫ਼ਤੀ ਮੁਸ਼ੀਬੁਰ ਰਹਿਮਾਨ ਰਜਵੀ ਨੇ ਕਿਹਾ ਕਿ ਕੁਰਾਨ ਅਤੇ ‘ਸ਼ਰੀਅਤ’ ਦੀ ਰੌਸ਼ਨੀ ’ਚ ਜਬਰੀ ਧਰਮ ਪਰਿਵਰਤਨ ਗ਼ੈਰਕਾਨੂੰਨੀ ਹੈ। -ਪੀਟੀਆਈ