ਮੁੰਬਈ: ਇਸ ਸਾਲ ਪੁਣੇ ਤੋਂ ਇੱਕ 43 ਸਾਲਾ ਵਿਅਕਤੀ ਤੇ ਉਸਦੇ ਪੁੱਤਰ ਨੇ ਮਹਾਰਾਸ਼ਟਰ ਦੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ, ਪਰ ਨਤੀਜਾ ਆਉਣ ’ਤੇ ਪਿਤਾ ਇਸ ਪ੍ਰੀਖਿਆ ’ਚੋਂ ਪਾਸ ਹੋ ਗਿਆ ਤੇ ਪੁੱਤਰ ਦੋ ਪੇਪਰਾਂ ’ਚੋਂ ਫੇਲ੍ਹ ਹੋ ਗਿਆ। ਮਹਾਰਾਸ਼ਟਰ ਸਟੇਟ ਬੋਰਡ ਆਫ਼ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ ਵੱਲੋਂ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ ਹਨ। ਪਰਿਵਾਰ ਦੇ ਗੁਜ਼ਾਰੇ ਲਈ ਸੱਤਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣ ਲਈ ਮਜਬੂਰ ਹੋਏ ਭਾਸਕਰ ਵਾਘਮਰੇ ਨੇ 30 ਸਾਲਾਂ ਮਗਰੋਂ ਆਪਣੇ ਪੁੱਤਰ ਨਾਲ ਹੀ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। -ਪੀਟੀਆਈ