ਹਰਦੋਈ (ਯੂਪੀ), 27 ਅਕਤੂਬਰ
ਯੂਪੀ ਦੇ ਹਰਦੋਈ ਵਿੱਚ ਪਿੰਡ ਭਦਾਈਚਾ ’ਚ ਜ਼ਮੀਨੀ ਵਿਵਾਦ ਤੋਂ ਹੋਏ ਝਗੜੇ ਵਿੱਚ ਪਿਓ-ਪੁੱਤਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਡਾਂਗਾਂ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਐਸਪੀ ਰਾਜੇਸ਼ ਦਿਵੇਦੀ ਨੇ ਕਿਹਾ ਕਿ ਸਿਟੀ ਥਾਣੇ ਅਧੀਨ ਪੈਂਦੇ ਪਿੰਡ ਵਿੱਚ ਦੋ ਧਿਰਾਂ ਦਾ ਜ਼ਮੀਨ ਨੂੰ ਲੈ ਕੇ ਰੌਲਾ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਕਈ ਜਣੇ ਬਾਬੂ ਸਿੰਘ ਦੇ ਘਰ ਅੱਗੇ ਪੁੱਜੇ। ਦੂਜੇ ਧੜੇ ਗੁੱਡੂ ਸਿੰਘ ਦੇ ਬੰਦੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਕਰਨ ਲੱਗੇ। ਇਸ ਦੌਰਾਨ ਗੁੱਡੂ ਸਿੰਘ ਆਪਣੀ ਬੰਦੂਕ ਲੈ ਕੇ ਝਗੜੇ ਵਾਲੀ ਥਾਂ ’ਤੇ ਪੁੱਜਿਆ। ਉਸ ਨੇ ਪੰਜ ਗੋਲੀਆਂ ਚਲਾਈਆਂ ਤੇ ਬਾਬੂ ਸਿੰਘ (60) ਅਤੇ ਉਸ ਦੇ ਪੁੱਤਰ ਲੱਕੀ (23) ਨੂੰ ਕਤਲ ਕਰ ਦਿੱਤਾ। ਇਸ ਮਗਰੋਂ ਗੁੱਡੂ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬਾਬੂ ਸਿੰਘ ਦੇ ਪਰਿਵਾਰ ਦੀ ਡਾਂਗਾਂ ਨਾਲ ਕੁੱਟਮਾਰ ਕੀਤੀ। ਪੁਲੀਸ ਨੇ ਮੁਲਜ਼ਮ ਗੁੱਡੂ ਸਿੰਘ ਨੂੰ ਗ੍ਰਿਫ਼ਤਾਰ ਲਿਆ ਹੈ। -ਪੀਟੀਆਈ