ਨਵੀਂ ਦਿੱਲੀ, 18 ਜੁਲਾਈ
ਆਲਮੀ ਜਥੇਬੰਦੀ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਭਾਰਤ ਦੇ ਕਾਲੇ ਧਨ ਨੂੰ ਸਫੈਦ ਹੋਣ ਤੋਂ ਰੋਕਣ ਸਬੰਧੀ ਕਾਨੂੰਨ ਤੇ ਅਤਿਵਾਦੀ ਫੰਡਿੰਗ ਨਾਲ ਨਜਿੱਠਣ ਲਈ ਪ੍ਰਬੰਧ ਦੀ ਸਮੀਖਿਆ ਮੁੜ ਟਾਲ ਦਿੱਤੀ ਹੈ। ਐੱਫਏਟੀਐੱਫ ਨੇ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਕਾਰਨ ਇਹ ਕਦਮ ਚੁੱਕਿਆ ਹੈ। ਹੁਣ ਇਹ ਸਮੀਖਿਆ ਸਤੰਬਰ 2022 ’ਚ ਕੀਤੀ ਜਾਵੇਗੀ। -ਪੀਟੀਆਈ