ਨਵੀਂ ਦਿੱਲੀ, 1 ਨਵੰਬਰ
ਭਾਰਤ ਦੇ ਰਸਾਇਣ ਤੇ ਖਾਦ ਮੰਤਰੀ ਮਨਸੁੱਖ ਮਾਂਡਵੀਆ ਨੇ ਅੱਜ ਟਵਿੱਟਰ ਉੱਤੇ ਪਾਏ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਨਵੰਬਰ ਮਹੀਨੇ ਵਿਚ ਯੂਰੀਆ ਤੇ ਡੀਏਪੀ ਖਾਦ ਸਣੇ ਫ਼ਸਲਾਂ ਲਈ ਲੋੜੀਂਦੇ ਹੋਰ ਤੱਤਾਂ ਦੀ ਮੰਗ ਸਪਲਾਈ ਨਾਲੋਂ ਵਧੇਰੇ ਰਹੇਗੀ, ਇਸ ਵਾਸਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਸਤਾਂ ਦੀ ਘਾਟ ਸਬੰਧੀ ਅਫ਼ਵਾਹਾਂ ਵਿਚ ਆ ਕੇ ਇਨ੍ਹਾਂ ਨੂੰ ਜਮ੍ਹਾਂ ਨਾ ਕਰਨ। ਉਨ੍ਹਾਂ ਸੂਬਾ ਸਰਕਾਰਾਂ ਨੂੰ ਜਮ੍ਹਾਂਖੋਰਾਂ ਅਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। -ਪੀਟੀਆਈ