ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜਨਵਰੀ
ਗਾਜ਼ੀਆਬਾਦ-ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਹਜ਼ਾਰਾਂ ਕਿਸਾਨਾਂ ਵੱਲੋਂ ਧਰਨੇ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਲੜੀਵਾਰ ਭੁੱਖ ਹੜਤਾਲ ’ਤੇ ਬੈਠਣ ਵਾਲੇ ਕਿਸਾਨਾਂ ਨੂੰ ਹਾਰ ਪਾਏ ਗਏ।
ਇੱਥੇ ਉੱਤਰਾਖੰਡ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ। ਇਸ ਧਰਨੇ ਵਿੱਚ ਸਿੱਖ ਧਾਰਮਿਕ ਸੰਸਥਾਵਾਂ ਕਿਸਾਨਾਂ ਲਈ ਲੰਗਰ ਲਗਾਉਣ ’ਚ ਮੋਹਰੀ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਅਤੇ ਮੈਡੀਕਲ ਸਹੂਲਤਾਂ ਦਿੱਤੀਆਂ ਗਈਆਂ ਹਨ। ਨਾਨਕਪੁਰੀ (ਯੂਪੀ), ਆਨੰਦਪੁਰ ਸਾਹਿਬ ਅਤੇ ਨਾਂਦੇੜ ਤੋਂ ਧਾਰਮਿਕ ਸੰਸਥਾਵਾਂ ਨੇ ਲੰਗਰ ਚਲਾਏ ਹੋਏ ਹਨ। ਇੱਥੇ ਯੂਪੀ ਦੇ ਬਾਗਪਤ, ਮੁਜ਼ੱਫ਼ਰਨਗਰ ਤੇ ਸ਼ਾਮਲੀ ਸਮੇਤ ਗਾਜ਼ੀਆਬਾਦ ਦੇ ਕਿਸਾਨ ਵੱਧ ਹਨ।