ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਪਰੈਲ
ਮੁੱਖ ਅੰਸ਼
- ਕਾਰ ਨੂੰ ਪਹੁੰਚਿਆ ਨੁਕਸਾਨ
- ਸੰਯੁਕਤ ਕਿਸਾਨ ਮੋਰਚੇ ਵੱਲੋਂ ਹਮਲੇ ਦੀ ਸਖ਼ਤ ਨਿੰਦਾ
-
ਭਾਜਪਾ ਵੱਲ ਉਠਾਈ ਉਂਗਲ
ਦਿੱਲੀ ਦੇ ਗਾਜ਼ੀਪੁਰ ਮੋਰਚੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ (ਗੈਰ-ਰਾਜਨੀਤਿਕ) ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਕਾਫ਼ਲੇ ਉਪਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ’ਚ ਉਹ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੂੰ ਦੂਜੀ ਕਾਰ ’ਚ ਅਗਲੇ ਮੁਕਾਮ ਵੱਲ ਰਵਾਨਾ ਕੀਤਾ ਗਿਆ। ਹਮਲੇ ’ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦਾ ਕਾਫ਼ਲਾ ਅਲਵਰ ਦੇ ਹਰਸੋਲਾ ਤੋਂ ਬਾਂਸੁਰ ਨੂੰ ਜਾ ਰਿਹਾ ਸੀ। ਸਥਾਨਕ ਪੁਲੀਸ ਨੇ ਇਕ ਵਿਦਿਆਰਥੀ ਆਗੂ ਸਮੇਤ ਚਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਕੁਝ ਲੋਕਾਂ ਨੇ ਟਿਕੈਤ ਦੇ ਕਾਫ਼ਲੇ ’ਤੇ ਪੱਥਰ ਮਾਰੇ ਅਤੇ ਡੰਡੇ ਵੀ ਚਲਾਏ।
ਸ੍ਰੀ ਟਿਕੈਤ ਨੇ ਹਮਲੇ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੰਦਿਆਂ ਸੋਸ਼ਲ ਮੀਡੀਆ ਉਪਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਤਾਰਪੁਰ ਚੌਰਾਹੇ ’ਤੇ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ਦੇ ਕਾਫ਼ਲੇ ਉਪਰ ਹਮਲਾ ਕੀਤਾ। ਆਪਣੀ ਭੰਨੀ ਹੋਈ ਕਾਰ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਦੀਆਂ ਤਸਵੀਰਾਂ ਹਨ। ਹਮਲੇ ਦੌਰਾਨ ਸ੍ਰੀ ਟਿਕੈਤ ਪਹਿਲਾਂ ਹੀ ਰਾਹ ’ਚ ਖ਼ਰਾਬ ਹੋ ਗਿਆ ਸੀ। ਉਨ੍ਹਾਂ ਪ੍ਰਾਈਵੇਟ ਵਾਹਨ ’ਚ ਲਿਫ਼ਟ ਲਈ ਅਤੇ ਕੁਦਰਤੀ ਉਹ ਵਾਹਨ ਭਾਜਪਾ ਦੇ ਪਥਾਰਕਾਂਡੀ ਤੋਂ ਉਮੀਦਵਾਰ ਕ੍ਰਿਸ਼ਨੇਂਦੂ ਪੌਲ ਦੀ ਪਤਨੀ ਦੇ ਨਾਮ ’ਤੇ ਰਜਿਸਟਰਡ ਸੀ। ਵਾਹਨ ਜਦੋਂ ਨਿਮਾਲ ਬਾਜ਼ਾਰ ਇਲਾਕੇ ’ਚ ਪਹੁੰਚਿਆ ਤਾਂ ਲੋਕਾਂ ਨੇ ਦੀ ਕਾਰ ਦੇ ਸ਼ੀਸ਼ੇ ਟੁੱਟ ਗਏ। ਉਹ ਹਰਸੋਲਾ ’ਚ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਆਪਣੇ ਸਾਥੀਆਂ ਨਾਲ ਬਾਂਸੁਰ ਜਾ ਰਹੇ ਹਨ ਕਿ ਰਾਹ ਵਿੱਚ ਉਨ੍ਹਾਂ ਦੀਆਂ ਕਾਰਾਂ ਉਪਰ ਹਮਲਾ ਹੋ ਗਿਆ। ਗਾਜ਼ੀਪੁਰ ਬਾਰਡਰ ’ਤੇ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦਾਅਵਾ ਕੀਤਾ ਕਿ ਸ੍ਰੀ ਟਿਕੈਤ ਉਪਰ ਇਹ ਜਾਨਲੇਵਾ ਹਮਲਾ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ, ਅੰਦੋਲਨਕਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਚੌਕਸੀ ਕਾਰਨ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ।
ਪੱਤਰਕਾਰ ਮਨਦੀਪ ਪੂਨੀਆ ਨੇ ਇਸ ਘਟਨਾਕ੍ਰਮ ਦੀ ਪੁਣ-ਛਾਣ ਕੀਤੀ ਅਤੇ ਦੱਸਿਆ ਕਿ ਕਾਲੇ ਰੰਗ ਦੀ ਮਹਿੰਦਰਾ ਐੱਸਯੂਵੀ ਕਾਰ ਆਰਜੇ-02 ਸੀਈ 5658 ਇਸ ਵਾਰਦਾਤ ਲਈ ਵਰਤੀ ਗਈ ਸੀ। ਉਸ ਕਾਰ ਨਾਲ ਭਾਜਪਾ ਆਗੂ ਰਾਓ ਕੁਲਦੀਪ ਯਾਦਵ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਦੇਖੀਆਂ ਜਾ ਸਕਦੀਆਂ ਹਨ। ਪੂਨੀਆ ਨੇ ਕਿਹਾ ਕਿ ਰਾਓ ਕੁਲਦੀਪ ਯਾਦਵ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਆਗੂ ਹੈ।
ਟਿਕੈਤ ਨੇ ਭਾਜਪਾ ਨੂੰ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ
ਨਵੀਂ ਦਿੱਲੀ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅਲਵਰ ਦੀ ਘਟਨਾ ਮਗਰੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਮਗਰੋਂ ਸ਼ਾਂਤ ਰਹਿਣ। ਉਨ੍ਹਾਂ ਕਿਹਾ ਕਿ ਹਮਲੇ ਦੀ ਸਾਜ਼ਿਸ਼ ਭਾਜਪਾ ਵੱਲੋਂ ਹਰਿਆਣਾ ਵਿੱਚ ਘੜੀ ਗਈ ਸੀ। ਉਨ੍ਹਾਂ ਕਿਹਾ ਕਿ ਹਮਲੇ ਨਾਲ ਜੁੜੇ ਲੋਕ ‘ਏਬੀਵੀਪੀ’ ਦੇ ਸਰਗਰਮ ਕਾਰਕੁਨ ਹਨ ਅਤੇ ਸੰਸਦ ਮੈਂਬਰ ਬਾਲਕ ਨਾਥ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੇ ਕਰੀਬੀ ਹਨ। ਉਨ੍ਹਾਂ ਕਿਹਾ ਕਿ ਹਮਲੇ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿੱਚ ਚਰਚਾ ਕੀਤੀ ਜਾਵੇਗੀ। ਸ੍ਰੀ ਟਿਕੈਤ ਨੇ ਕਿਹਾ ਕਿ ਅਜਿਹੀਆਂ ਸਾਜ਼ਿਸ਼ਾਂ ਤੋਂ ਉਹ ਡਰਨ ਵਾਲੇ ਨਹੀਂ ਹਨ ਅਤੇ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਬਾਦਸਤੂਰ ਜਾਰੀ ਰਹਿਣਗੇ। ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੋੋਰਚੇ ਦੇ ਆਗੂਆਂ ਨਾਲ ਸੜਕਾਂ ’ਤੇ ਅਜਿਹੀਆਂ ਘਟਨਾਵਾਂ ਅੱਗੇ ਵਾਪਰੀਆਂ ਤਾਂ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸੜਕਾਂ ’ਤੇ ਚੱਲਣਾ ਮੁਸ਼ਕਲ ਬਣਾ ਦੇਵਾਂਗੇ।