ਮੁੰਬਈ, 13 ਅਗਸਤ
ਮਹਾਰਾਸ਼ਟਰ ਵਿੱਚ ਵਾਹਨਾਂ ਦੀ ਪਾਰਕਿੰਗ ਲਈ ਨਿਰਧਾਰਤ ਜਗ੍ਹਾ ਦੇ ਸਬੰਧ ਵਿੱਚ ਇਕਸਾਰ ਨੀਤੀ ਦੀ ਅਣਹੋਂਦ ’ਤੇ ਦੁੱਖ ਪ੍ਰਗਟ ਕਰਦਿਆਂ ਬੰਬੇ ਹਾਈ ਕੋਰਟ ਨੇ ਕਿਹਾ ਕਿ ਜਿਨ੍ਹਾਂ ਕੋਲ ਪਾਰਕਿੰਗ ਦੀ ਸਹੂਲਤ ਨਹੀਂ ਹੈ ਉਨ੍ਹਾਂ ਨੂੰ ਅਧਿਕਾਰੀ ਇੱਕ ਤੋਂ ਵੱਧ ਨਿੱਜੀ ਵਾਹਨ ਰੱਖਣ ਦੀ ਇਜਾਜ਼ਤ ਨਾ ਦੇਣ। ਚੀਫ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਜੀਐੱਸ ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਅਧਿਕਾਰੀ ਇਕ ਫਲੈਟ ਦੇ ਮਾਲਕ ਪਰਿਵਾਰ ਨੂੰ ਚਾਰ ਜਾਂ ਪੰਜ ਕਾਰਾਂ ਰੱਖਣ ਦੀ ਇਜਾਜ਼ਤ ਨਾ ਦੇਣ।