
ਨਵੀਂ ਦਿੱਲੀ, 5 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸੇਬੀ ਤੇ ਆਰਬੀਆਈ ਵਰਗੇ ਰੈਗੂਲੇਟਰਾਂ ਨੂੰ ਸ਼ੇਅਰ ਬਾਜ਼ਾਰ ਨੂੰ ਸਥਿਰ ਰੱਖਣ ਲਈ ਹਮੇਸ਼ਾ ਪੱਬਾਂ ਭਾਰ ਰਹਿਣਾ ਚਾਹੀਦਾ ਹੈ। ਸੀਤਾਰਾਮਨ ਨੇ ਨਾਲ ਹੀ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਡਿੱਗਣਾ ਇਕ ਕੰਪਨੀ ਨਾਲ ਜੁੜਿਆ ਮਸਲਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕ ਤੇ ਬੀਮਾ ਕੰਪਨੀਆਂ ਕਿਸੇ ਇਕ ਕੰਪਨੀ ਨਾਲ ‘ਲੋੜੋਂ ਵੱਧ’ ਨਹੀਂ ਜੁੜੀਆਂ ਹੋਈਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਅਡਾਨੀ ਮੁੱਦੇ ਦਾ ਦੇਸ਼ ਵਿਚ ਨਿਵੇਸ਼ ਉਤੇ ਕੋਈ ਅਸਰ ਨਹੀਂ ਪਏਗਾ। ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਆਪਣਾ ਹੱਲਾ ਤਿੱਖਾ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਮੋਦੀ ਸਰਕਾਰ ਦੀ ‘ਲੰਮੀ ਚੁੱਪ’ ਵਿਚੋਂ ‘ਮਿਲੀਭੁਗਤ ਦੀ ਬੂ’ ਆ ਰਹੀ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ