ਨਵੀਂ ਦਿੱਲੀ: ਟਵਿੱਟਰ ਇੰਡੀਆ ਨੇ ਭਾਰਤ ਦੇ ਚੀਫ਼ ਜਸਟਿਸ ਐੱਨ.ਵੀ. ਰਾਮੰਨਾ ਦੇ ਨਾਮ ’ਤੇ ਚਲਦਾ ਜਾਅਲੀ ਟਵਿੱਟਰ ਖਾਤਾ ਮੁਅੱਤਲ ਕੀਤਾ ਹੈ। ਚੀਫ਼ ਜਸਟਿਸ ਰਾਮੰਨਾ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਨਹੀਂ ਹਨ। ਜਾਅਲੀ ਖਾਤਾ ਸਿਖਰਲੀ ਅਦਾਲਤ ਦੀ ਰਜਿਸਟਰੀ ਦੀ ਸ਼ਿਕਾਇਤ ਦੇ ਅਧਾਰ ’ਤੇ ਬੰਦ ਕੀਤਾ ਗਿਆ ਹੈ। -ਪੀਟੀਆਈ