ਅਯੁੱਧਿਆ, 14 ਸਤੰਬਰ
ਉੱਤਰ ਪ੍ਰਦੇਸ਼ ਦੇ ਚੋਣ ਅਖਾੜੇ ਵਿੱਚ ਪੈਰ ਧਰਦਿਆਂ ‘ਆਪ’ ਨੇ ਮੰਗਲਵਾਰ ਨੂੰ ‘ਤਿਰੰਗਾ ਯਾਤਰਾ’ ਕੱਢੀ। ਇਸ ਮੌਕੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ‘‘ਉਤਰ ਪ੍ਰਦੇਸ਼ ਦੇ ਊਰਜਾ ਨਾਲ ਭਰੇ ਨੌਜਵਾਨਾਂ ਦੇ ‘ਵੰਦੇ ਮਾਤਰਮ’ ਦੇ ਨਾਅਰੇ ਸੁਣ ਕੇ ਫਰਜ਼ੀ ਰਾਸ਼ਟਰਵਾਦੀ ਸੁੰਨ ਰਹਿ ਗਏ ਹਨ। ਹੁਣ ਨੌਜਵਾਨਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲ ਕੌਮੀਅਤ ਦਾ ਅਰਥ ਚੰਗੀ ਸਿੱਖਿਆ, ਚੰਗੀ ਸਿਹਤ ਪ੍ਰਣਾਲੀ, ਰੁਜ਼ਗਾਰ ਦੇ ਮੌਕੇ ਅਤੇ ਸੁਰੱਖਿਅਤ ਮਾਹੌਲ ਪੈਦਾ ਕਰਨਾ ਹੁੰਦਾ ਹੈ ਜਿੱਥੇ ਕਿਸੇ ਅਪਰਾਧ ਦਾ ਡਰ ਨਾ ਹੋਵੇ।’’ ਉਨ੍ਹਾਂ ਕਿਹਾ ਕਿ ਭਗਵਾਨ ਰਾਮ ਭਾਈਚਾਰੇ ਦੀ ਜ਼ਿੰਦਗੀ ਤੋਂ ਭਾਈਚਾਰੇ ਤੇ ਜਾਤ-ਪਾਤ ਦੇ ਵਖਰੇਵੇਂ ਭੁੱਲਣ ਦਾ ਸੁਨੇਹਾ ਮਿਲਦਾ ਹੈ।
ਉਨ੍ਹਾਂ ‘ਰਾਮ ਰਾਜ’ ਸਥਾਪਿਤ ਕਰਨ ਦਾ ਸੱਦਾ ਦਿੱਤਾ ਜੋ ਅਸਲ ਫਿਰਕੂ ਸਦਭਾਵਨਾ ਦੀ ਗਵਾਹੀ ਭਰੇ। ਇਸ ਰੈਲੀ ਦੀ ਅਗਵਾਈ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਅਤੇ ਕੀਤੀ। ਰੈਲੀ ਵਿੱਚ ਦਸ ਹਜ਼ਾਰ ਦੇ ਕਰੀਬ ਲੋਕ ਸ਼ਾਮਲ ਸਨ ਜਿਨ੍ਹਾਂ ਨੇ ਤਿਰੰਗੇ ਫੜੇ ਹੋਏ ਅਤੇ ‘ਇਨਕਲਾਬ ਜ਼ਿੰਦਾਬਾਦ’ ਤੇ ‘ਵੰਦੇ ਮਾਤਰਮ’ ਦੇ ਨਾਅਰੇ ਮਾਰ ਰਹੇ ਸਨ। ਇਸ ਦੌਰਾਨ ‘ਰਾਮ ਰਾਜਯ ਲਾਨਾ ਹੈ, ਹਿੰਦੂ-ਮੁਸਲਿਮ ਕੋ ਇਕ ਬਨਾਨਾ ਹੈ’ ਆਦਿ ਨਾਅਰੇ ਗੂੰਜ ਰਹੇ ਸਨ। ਸ਼ਹਿਰ ਵਿੱਚ ਦੋ ਕਿਲੋਮੀਟਰ ਦੀ ਯਾਤਰਾ ਪੰਜ ਘੰਟਿਆਂ ਵਿੱਚ ਮੁਕੰਮਲ ਹੋਈ। -ਪੀਟੀਆਈ