ਮੁੰਬਈ, 25 ਜੂਨ
ਯੂਨੀਲੀਵਰ ਦੀ ਭਾਰਤੀ ਇਕਾਈ ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਦੇ “ਫੇਅਰ ਐਂਡ ਲਵਲੀ” ਕਰੀਮ ਦੇ ਨਾਮ ਵਿਚੋਂ ਫੇਅਰ ਸ਼ਬਦ ਹਟਾ ਦੇਵੇਗੀ। ਕੰਪਨੀ ਦੇ ਇਸ ਉਤਪਾਦ ਦੇ ਨਾਮ ਕਾਰਨ ਕਾਲੇ ਰੰਗ ਵਾਲਿਆਂ ਨੂੰ ਇਤਰਾਜ਼ ਹੈ। ਕੰਪਨੀ ਨੇ ਬਲੈਕ ਲਿਵਜ਼ ਮੈਟਰਸ ਅੰਦੋਲਨ ਦੇ ਮੱਦੇਨਜ਼ਰ ਸੋਸ਼ਲ ਮੀਡੀਆ ‘ਤੇ ਵੱਡੀ ਪ੍ਰਤੀਕ੍ਰਿਆ ਤੋਂ ਬਾਅਦ ਇਹ ਫੈਸਲਾ ਕੀਤਾ ਹੈ।