ਨਵੀਂ ਦਿੱਲੀ, 29 ਜੂਨ
ਫੇਸਬੁੱਕ ਨੇ ਅੱਜ ਕਿਹਾ ਕਿ ਕੰਪਨੀ ਨਵੇਂ ਆਈਟੀ ਨਿਯਮਾਂ ਮੁਤਾਬਕ ਅੰਤ੍ਰਿਮ ਰਿਪੋਰਟ 2 ਜੁਲਾਈ ਨੂੰ ਪ੍ਰਕਾਸ਼ਿਤ ਕਰੇਗੀ। ਇਸ ਤੋਂ ਇਲਾਵਾ ਪਲੈਟਫਾਰਮ ਤੋਂ 15 ਮਈ-15 ਜੂਨ ਤੱਕ ਹਟਾਈ ਗਈ ਸਮੱਗਰੀ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਆਖ਼ਰੀ ਰਿਪੋਰਟ 15 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਰਿਪੋਰਟ ਵਿਚ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਹੋਵੇਗੀ। ਜਿਕਰਯੋਗ ਹੈ ਕਿ ਨਵੇਂ ਆਈਟੀ ਨੇਮ 26 ਮਈ ਤੋਂ ਲਾਗੂ ਹੋਏ ਸਨ। ਇਨ੍ਹਾਂ ਨਿਯਮਾਂ ਤਹਿਤ ਸੋਸ਼ਲ ਮੀਡੀਆ ਕੰਪਨੀਆਂ ਨੂੰ ਹਰੇਕ ਮਹੀਨੇ ਕੰਟੈਂਟ ਬਾਰੇ ਮਿਲੀਆਂ ਸ਼ਿਕਾਇਤਾਂ ਤੇ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ। 15 ਜੁਲਾਈ ਨੂੰ ਦਿੱਤੀ ਜਾਣ ਵਾਲੀ ਰਿਪੋਰਟ ਵਿਚ ਵਟਸਐਪ ਨਾਲ ਜੁੜਿਆ ਡੇਟਾ ਵੀ ਹੋਵੇਗਾ।
ਫੇਸਬੁੱਕ ਨੇ ਹਾਲ ਹੀ ਵਿਚ ਸਪੂਰਤੀ ਪ੍ਰਿਯਾ ਨੂੰ ਸ਼ਿਕਾਇਤਾਂ ਦੇ ਨਬਿੇੜੇ ਲਈ ਅਧਿਕਾਰੀ ਨਿਯੁਕਤ ਕੀਤਾ ਹੈ। ਕੰਪਨੀ ਦੇ ਹੀ ਪਲੈਟਫਾਰਮ ਵਟਸਐਪ ਨੇ ਪਰੇਸ਼ ਬੀ ਲਾਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। -ਪੀਟੀਆਈ