ਨਵੀਂ ਦਿੱਲੀ, 19 ਮਈ
ਫੇਸਬੁੱਕ ਨੇ ਅੱਜ ਕਿਹਾ ਕਿ ਸੋਸ਼ਲ ਮੀਡੀਆ ਪਲੈਟਫਾਰਮ ਵੱਲੋਂ ਭਾਰਤ ਵਿਚ ‘ਕੋਵਿਡ-19 ਅਨਾਉਂਸਮੈਂਟ’ ਟੂਲ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਟੂਲ ਦੇ ਵਿਸਤਾਰ ਨਾਲ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਨੂੰ ਕੋਵਿਡ ਨਾਲ ਜੁੜੀ ਜ਼ਰੂਰੀ ਤੇ ਨਵੀਂ ਜਾਣਕਾਰੀ ਆਪੋ-ਆਪਣੇ ਖੇਤਰਾਂ ਵਿਚ ਲੋਕਾਂ ਤੱਕ ਪਹੁੰਚਾਉਣ ’ਚ ਮਦਦ ਮਿਲੇਗੀ। ਅਮਰੀਕਾ ਤੋਂ ਬਾਅਦ ਭਾਰਤ ਵਿਚ ਇਹ ਫੀਚਰ ਲਾਂਚ ਕੀਤਾ ਗਿਆ ਹੈ। ਫੇਸਬੁੱਕ ਨੇ ਕਿਹਾ ਕਿ 33 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਭਾਈਵਾਲੀ ਪਾਈ ਗਈ ਹੈ ਤੇ ਇਸ ਟੂਲ ਨੂੰ ਲਾਂਚ ਕੀਤਾ ਗਿਆ ਹੈ। ਇਹ ਟੂਲ ਸਿਹਤ ਵਿਭਾਗਾਂ ਦੀ ਮਦਦ ਕਰੇਗਾ ਅਤੇ ਮਹਾਮਾਰੀ ਨਾਲ ਜੁੜੀ ਭਰੋਸੇਯੋਗ ਜਾਣਕਾਰੀ ਤੇ ਵੈਕਸੀਨ ਦੀ ਸੂਚਨਾ ਲੋਕਾਂ ਨਾਲ ਸਮੇਂ ਸਿਰ ਸਾਂਝੀ ਕੀਤੀ ਜਾ ਸਕੇਗੀ। -ਪੀਟੀਆਈ