ਨਵੀਂ ਦਿੱਲੀ, 19 ਜੁਲਾਈ
ਫੇਸਬੁੱਕ ਦਾ ਮੰਨਣਾ ਹੈ ਕਿ ਜਦੋਂ ਡੇਟਾ ਨਿੱਜਤਾ ਯਕੀਨੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਕੋਲ ਸਾਰੇ ਜਵਾਬ ਮੌਜੂਦ ਨਹੀਂ ਹਨ, ਪਰ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਕਹਿਣਾ ਹੈ ਕਿ ਕਾਰੋਬਾਰੀਆਂ ਤੇ ਨਿਗਰਾਨਾਂ ਕੋਲ ਆਧੁਨਿਕ ਡਿਜ਼ਾਈਨ ਨਾਲ ਜੁੜੇ ਤੌਰ-ਤਰੀਕਿਆਂ ਨੂੰ ਅਪਣਾਉਣ ਤੇ ਮਿਲ ਕੇ ਕੰਮ ਕਰਨ ਦੇ ਕਈ ਮੌਕੇ ਹੁੰਦੇ ਹਨ ਤਾਂ ਕਿ ਇਕ ਸੰਸਥਾਵਾਂ ਨੂੰ ਇਕਜੁੱਟ ਰੱਖਣ ਲਈ ਨਵੀਨਤਮ ਉਪਾਅ ਲੱਭੇ ਜਾ ਸਕਣ। ਫੇਸਬੁੱਕ ਨੇ ਪਿਛਲੇ ਹਫ਼ਤੇ ਜਾਰੀ ਇਕ ਵ੍ਹਾਈਟ ਪੇਪਰ ਵਿੱਚ ਕਿਹਾ ਕਿ ਊਹ ਜ਼ਿੰਮੇਵਾਰੀਆਂ ਨੂੰ ਪਛਾਣਦੀ ਹੈ ਤੇ ‘ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਆਪਣੇ ਵੱਲੋਂ ਇਕੱਤਰ, ਵਰਤੇ ਤੇ ਸਾਂਝੇ ਕੀਤੇ ਡੇਟਾ ਬਾਰੇ ਉਨ੍ਹਾਂ ਨੂੰ ਦੱਸੀਏ।’ ਫੇਸਬੁੱਕ ਦੇ ਪਬਲਿਕ ਪ੍ਰਾਈਵੇਸੀ ਬਾਰੇ ਊਪ ਪ੍ਰਧਾਨ ਤੇ ਮੁੱਖ ਪ੍ਰਾਈਵੇਸੀ ਅਧਿਕਾਰੀ ਐਰਿਨ ਐਗਨ ਨੇ ਕਿਹਾ, ‘ਤਕਨਾਲੋਜੀ ਵਿੱਚ ਸੁਧਾਰ ਇਤਿਹਾਸਕ ਰਸਾਈ ਲਈ ਵੱਡੀ ਚੁਣੌਤੀ ਹੈ। ਲੋਕਾਂ ਨਾਲ ਨਿੱਜਤਾ ਬਾਰੇ ਅਸਰਦਾਰ ਸੰਵਾਦ ਲਈ ਜ਼ਰੂਰੀ ਹੈ ਕਿ ਕੰਪਨੀਆਂ ਤੇ ਨਿਗਰਾਨ ਬਦਲਦੇ ਸਮੇਂ ਦੇ ਨਾਲ ਚੱਲਣ।’ ਇਹ ਵ੍ਹਾਈਟ ਪੇਪਰ ਅਜਿਹੇ ਮੌਕੇ ਜਾਰੀ ਕੀਤਾ ਗਿਆ ਹੈ ਜਦੋਂ ਸੋਸ਼ਲ ਨੈੱਟਵਰਕ ਨੂੰ ਵਰਤੋਂਕਾਰਾਂ ਦੇ ਡੇਟਾ ਨਾਲ ਜੁੜੀ ਨਿੱਜਤਾ ਤੇ ਸੁਰੱਖਿਆ ਦੀ ਪਾਲਣਾ ਬਾਬਤ ਕਈ ਗੰਭੀਰ ਸਵਾਲ ਦਰਪੇਸ਼ ਹਨ। ਆਇਰਲੈਂਡ ਦੇ ਡੇਟਾ ਸੁਰੱਖਿਆ ਕਮਿਸ਼ਨ (ਡੀਪੀਸੀ) ਨੇ ਮਈ ਵਿੱਚ ਫੇਸਬੁੱਕ ਤੇ ਟਵਿੱਟਰ ਵੱਲੋਂ ਜਨਰਲ ਡੇਟਾ ਸੁਰੱਖਿਆ ਰੈਗੂਲੇਸ਼ਨ (ਜੀਡੀਪੀਆਰ) ਵੱਲੋਂ ਜਾਰੀ ਨੇਮਾਂ ਦੀ ਪਾਲਣਾ ਸਬੰਧੀ ਜਾਂਚ ਕੀਤੀ ਸੀ। ਐਗਨ ਮੁਤਾਬਕ ਫੇਸਬੁੱਕ ਲੋਕਾਂ ਨੂੰ ਉਨ੍ਹਾਂ ਦੇ ਡੇਟਾ ਬਾਰੇ ਸੂਚਿਤ ਕਰਨ ਲਈ ਰੈਗੂਲੇਟਰਾਂ, ਕੰਪਨੀਆਂ ਤੇ ਦਿਲਚਸਪੀ ਰੱਖਣ ਵਾਲੀਆਂ ਤੀਜੀ ਧਿਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। -ਆਈਏਐੱਨਐੱਸ