ਨਵੀਂ ਦਿੱਲੀ, 20 ਸਤੰਬਰ
ਫੇਸਬੁੱਕ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਸਾਬਕਾ ਆਈਏਐੱਸ ਅਧਿਕਾਰੀ ਅਤੇ ਊਬਰ ਦੇ ਸਾਬਕਾ ਕਾਰਜਕਾਰੀ ਰਾਜੀਵ ਅਗਰਵਾਲ ਨੂੰ ਆਪਣਾ ਜਨਤਕ ਨੀਤੀ ਡਾਇਰੈਕਟਰ ਨਿਯੁਕਤ ਕੀਤਾ ਹੈ।
ਉਹ ਇਸ ਅਹੁਦੇ ’ਤੇ ਅਣਖੀ ਦਾਸ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਇੱਕ ਵਿਵਾਦ ਵਿੱਚ ਫਸਣ ਮਗਰੋਂ ਪਿਛਲੇ ਸਾਲ ਅਕਤੂਬਰ ਵਿੱਚ ਅਹੁਦਾ ਛੱਡ ਦਿੱਤਾ ਸੀ। ਅਮਰੀਕੀ ਸੋਸ਼ਲ ਮੀਡੀਆ ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਅਗਰਵਾਲ ਇਸ ਭੂਮਿਕਾ ਵਿੱਚ ਭਾਰਤ ’ਚ ਫੇਸਬੁੱਕ ਲਈ ਅਹਿਮ ‘ਨੀਤੀ ਵਿਕਾਸ ਪਹਿਲਕਦਮੀਆਂ’ ਨੂੰ ਪਰਿਭਾਸ਼ਤ ਕਰਨਗੇ ਅਤੇ ਉਨ੍ਹਾਂ ਦੀ ਅਗਵਾਈ ਕਰਨਗੇ। ਇਨ੍ਹਾਂ ਪਹਿਲਕਦਮੀਆਂ ਵਿੱਚ ਉਪਭੋਗਤਾ ਦੀ ਸੁਰੱਖਿਆ, ਡਾਟਾ ਦੀ ਸੁਰੱਖਿਆ ਤੇ ਨਿੱਜਤਾ ਅਤੇ ਇੰਟਰਨੈੱਟ ਪ੍ਰਬੰਧਨ ਆਦਿ ਸ਼ਾਮਲ ਹਨ। -ਪੀਟੀਆਈ