ਮੁੰਬਈ: ਵਿਸ਼ੇਸ਼ ਕੋਰਟ ਨੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਨਵਾਬ ਮਲਿਕ ਦੀ ਨਿਆਂਇਕ ਹਿਰਾਸਤ 22 ਅਪਰੈਲ ਤੱਕ ਵਧਾ ਦਿੱਤੀ ਹੈ। ਹਾਲਾਂਕਿ ਐੱਨਸੀਪੀ ਆਗੂ ਨੇ ਸਿਹਤ ਨਾਸਾਜ਼ ਰਹਿਣ ਦੀ ਵੀ ਸ਼ਿਕਾਇਤ ਕੀਤੀ ਸੀ। ਮਲਿਕ ਨੂੰ ਮਨੀ ਲਾਂਡਰਿੰਗ ਰੋਕੂ ਐਕਟ ਨਾਲ ਜੁੜੇ ਕੇਸਾਂ ਦੀ ਸੁਣਵਾਈ ਲਈ ਮਨੋਨੀਤ ਵਿਸ਼ੇਸ਼ ਜੱਜ ਆਰ.ਐੱਨ.ਰੋਕੜੇ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਐੱਨਸੀਪੀ ਆਗੂ ਨੇ ਗਵਾਹਾਂ ਵਾਲੇ ਕਟਹਿਰੇ ਵਿੱਚ ਖੜ੍ਹ ਕੇ ਕੋਰਟ ਨੂੰ ਦੱਸਿਆ ਕਿ ਗੁਰਦੇ ਦੀ ਬਿਮਾਰੀ ਕਰਕੇ ਉਸ ਦੀ ਸਿਹਤ ਨਾਸਾਜ਼ ਹੈ ਤੇ ਉਸ ਦੀਆਂ ਲੱਤਾਂ ਵਿੱਚ ਸੋਜਿਸ਼ ਹੈ। ਮਲਿਕ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਜਦੋਂ ਕਦੇ ਵੀ ਦਰਦ ਹੁੰਦਾ ਹੈ ਤਾਂ ਜੇਲ ਅਥਾਰਿਟੀਜ਼ ਵੱਲੋਂ ਉਸ ਨੂੰ ਦਰਦ ਨਿਵਾਰਕ ਗੋਲੀਆਂ ਦਿੱਤੀਆਂ ਜਾਂਦੀਆਂ ਹਨ। -ਪੀਟੀਆਈ