ਨਵੀਂ ਦਿੱਲੀ: ਸਰਕਾਰ ਨੇ ਪੀਐਫ ਵਿਚ ਟੈਕਸ ਮੁਕਤ ਨਿਵੇਸ਼ ਦੀ ਸੀਮਾ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਦੇ ਪੀਐਫ ਖਾਤੇ ਵਿਚ ਰੁਜ਼ਗਾਰਦਾਤਾ ਵੱਲੋਂ ਕੋਈ ਯੋਗਦਾਨ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਇਨ੍ਹਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਨਿਵੇਸ਼ ਉਤੇ ਮਿਲਣ ਵਾਲੇ ਵਿਆਜ ’ਤੇ ਟੈਕਸ ਛੋਟ ਮਿਲੇਗੀ। ਲੋਕ ਸਭਾ ਵਿਚ ਵਿੱਤ ਬਿੱਲ 2021 ਉਤੇ ਚਰਚਾ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਬਾਰੇ ਐਲਾਨ ਕੀਤਾ। ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਪੀਐਫ ਵਿਚ ਨਿਵੇਸ਼ ਕਰਨ ਵਾਲੇ ਸਿਰਫ਼ ਇਕ ਫ਼ੀਸਦ ਲੋਕਾਂ ਉਤੇ ਅਸਰ ਪਵੇਗਾ ਕਿਉਂਕਿ ਬਾਕੀ ਲੋਕਾਂ ਦਾ ਪੀਐਫ ਵਿਚ ਯੋਗਦਾਨ 2.5 ਲੱਖ ਰੁਪਏ ਤੋਂ ਘੱਟ ਹੁੰਦਾ ਹੈ।
-ਪੀਟੀਆਈ