ਨਵੀਂ ਦਿੱਲੀ, 2 ਜਨਵਰੀ
ਦਸੰਬਰ 2020 ਵਿਚ ਭਾਰਤ ਦੀ ਬਰਾਮਦ 0.8 ਪ੍ਰਤੀਸ਼ਤ ਘਟ ਕੇ 26.89 ਅਰਬ ਡਾਲਰ ਰਹਿ ਗਈ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਨਿਰਯਾਤ ਘਟਿਆ ਹੈ। ਪੈਟਰੋਲੀਅਮ, ਚਮੜੇ ਅਤੇ ਸਮੁੰਦਰੀ ਉਤਪਾਦਾਂ ਦੇ ਖੇਤਰ ਵਿਚ ਕਮਜ਼ੋਰ ਕਾਰਗੁਜ਼ਾਰੀ ਦੇ ਕਾਰਨ ਬਰਾਮਦ ਘੱਟ ਗਈ ਹੈ। ਅੱਜ ਵਣਜ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਮੁੱਢਲੇ ਅੰਕੜਿਆਂ ਅਨੁਸਾਰ ਦਸੰਬਰ ਵਿੱਚ ਦਰਾਮਦ 7.6 ਪ੍ਰਤੀਸ਼ਤ ਵਧ ਕੇ 42.6 ਅਰਬ ਡਾਲਰ ਹੋ ਗਈ। ਇਸ ਨਾਲ ਵਪਾਰ ਘਾਟਾ 15.71 ਅਰਬ ਡਾਲਰ ਹੋ ਗਿਆ।