ਸ੍ਰੀਨਗਰ, 5 ਅਪਰੈਲ
ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਪਲਾਸਟਿਕ ਬੰਬ ਦੀਆਂ 15 ਛੜਾਂ ਬਰਾਮਦ ਕੀਤੀਆਂ ਹਨ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਤੰਗਧਾਰ ਦੀ ਜਾਮਾ ਮਸਜਿਦ ਨੇੜੇ ਧਮਾਕਾਖੇਜ਼ ਸਮੱਗਰੀ ਦੇ ਲੈਣ ਦੇਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫੌਜ ਦੇ ਬੰਬ ਰੋਕੂ ਦਸਤੇ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। -ਏਜੰਸੀ