ਰਾਮਬਨ/ਜੰਮੂ: ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਇਕ ਬੈਗ ’ਚ ਲੁਕੋਈਆਂ ਤਿੰਨ ਆਈਈਡੀਜ਼ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਅਤਿਵਾਦੀਆਂ ਵੱਲੋਂ ਧਮਾਕਿਆਂ ਦੀ ਯੋਜਨਾ ਬਣਾਏ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਬੈਗ ’ਚੋਂ ਧਮਾਕਾਖ਼ੇਜ਼ ਸਮੱਗਰੀ ਦੇ ਛੇ ਪੈਕੇਟ, ਕਾਰਤੂਸ, ਸੇਫ਼ਟੀ ਫਿਊਜ਼ ਤੇ ਬੈਟਰੀ ਵੀ ਮਿਲੀ ਹੈ। -ਪੀਟੀਆਈ