ਸ੍ਰੀਨਗਰ: ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਮੁਕਾਬਲੇ ਵਾਲੀ ਥਾਂ ਨੇੜੇ ਹੋਏ ਧਮਾਕੇ ਵਿੱਚ ਤਿੰਨ ਬੱਚੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੈਫ਼ ਸ਼ਿਰਮਲ ਇਲਾਕੇ ਵਿੱਚ ਕੱਲ੍ਹ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ ਵਿਚ ਇਕ ਸਥਾਨਕ ਦਹਿਸ਼ਤਗਰਦ ਮਾਰਿਆ ਗਿਆ ਸੀ ਤੇ ਇਕ ਜਵਾਨ ਜਖ਼ਮੀ ਹੋਇਆ ਸੀ। ਇਸੇ ਥਾਂ ਨੇੜੇ ਇਹ ਬੱਚੇ ਖੇਡ ਰਹੇ ਸਨ ਕਿ ਕਿਸੇ ਦਾ ਪੈਰ ਲੱਗਣ ਕਾਰਨ ਇਥੇ ਰਹਿ ਗਏ ਗੋਲੇ ਵਿੱਚ ਧਮਾਕਾ ਹੋ ਗਿਆ ਤੇ ਤਿੰਨ ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। -ਪੀਟੀਆਈ