ਅਹਿਮਦਾਬਾਦ, 11 ਅਪਰੈਲ
ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਕੈਮੀਕਲ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ 6 ਕਾਮਿਆਂ ਦੀ ਮੌਤ ਹੋ ਗਈ। ਧਮਾਕਾ ਅੱਜ ਵੱਡੇ ਤੜਕੇ 3 ਵਜੇ ਦੇ ਕਰੀਬ ਅਹਿਮਦਾਬਾਦ ਤੋਂ ਕੋਈ 235 ਕਿਲੋਮੀਟਰ ਦੂਰ ਦਾਹੇਜ ਸਨਅਤੀ ਖੇਤਰ ਵਿਚਲੇ ਯੂਨਿਟ ਵਿੱਚ ਹੋਇਆ। ਜਦੋਂ ਧਮਾਕਾ ਹੋਇਆ ਉਦੋਂ ਕਾਮੇ ਰਿਐਕਟਰ ਨੇੜੇ ਕੰਮ ਕਰ ਰਹੇ ਸਨ। ਇਨ੍ਹਾਂ ਦੀ ਥਾਏਂ ਮੌਤ ਹੋ ਗਈ। ਧਮਾਕੇ ਕਰਕੇ ਫੈਕਟਰੀ ਨੂੰ ਅੱਗ ਲੱਗ ਗਈ, ਜਿਸ ’ਤੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਗਿਆ। -ਪੀਟੀਆਈ