ਧਰਮਸ਼ਾਲਾ: ਧਰਮਸ਼ਾਲਾ ’ਚ ਕਾਰਜਸ਼ੀਲ ਜਲਾਵਤਨ ਤਿੱਬਤੀ ਸੰਸਦ ਨੇ ਤਿੱਬਤ ਬਾਰੇ ਅਮਰੀਕਾ ਦੀ ਨਵੀਂ ਨੀਤੀ ਦੀ ਸ਼ਲਾਘਾ ਕੀਤੀ ਹੈ। ਟਰੰਪ ਨੇ ਐਤਵਾਰ ‘ਤਿੱਬਤੀ ਨੀਤੀ ਤੇ ਸਮਰਥਨ ਐਕਟ-2020’ ਉਤੇ ਸਹੀ ਪਾ ਦਿੱਤੀ ਹੈ। ਧਰਮਸ਼ਾਲਾ ਵਿਚ ਜਲਾਵਤਨ ਤਿੱਬਤੀ ਸੰਸਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਐਕਟ ਵਿਚ ਚੀਨ ਦੇ ਦਖ਼ਲ ਨੂੰ ਰੋਕਣ ਲਈ ਕਈ ਤਜਵੀਜ਼ਾਂ ਹਨ, ਜਿਸ ਦਾ ਉਹ ਸਵਾਗਤ ਕਰਦੇ ਹਨ। ਐਕਟ ਵਿਚ ਤਿੱਬਤੀ ਪਠਾਰ ਦੇ ਮਹੱਤਵ ਨੂੰ ਉਭਾਰਿਆ ਗਿਆ ਹੈ। -ਪੀਟੀਆਈ