ਚਿਤਰਕੂਟ:
ਉੱਤਰ ਪ੍ਰਦੇਸ਼ ਦੇ ਚਿਤਰਕੂਟ ਵਿਚ 15 ਸਾਲਾ ਲੜਕੀ ਦੀ ਕਥਿਤ ਜਬਰ-ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਹੈ। ਉਸ ਦੇ ਚਾਰ ਸਾਲਾ ਭਤੀਜੇ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਵੀਰਵਾਰ ਕੀਤੇ ਗਏ ਇਸ ਅਪਰਾਧ ਦੇ ਮਾਮਲੇ ਵਿਚ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੜਕੀ ਦੀ ਦੇਹ ਵੀਰਵਾਰ ਇਕ ਪਿੰਡ ’ਚੋਂ ਮਿਲੀ ਹੈ। ਐੱਸਪੀ ਅੰਕਿਤ ਮਿੱਤਲ ਨੇ ਦੱਸਿਆ ਕਿ ਚਾਰ ਸਾਲਾ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਮਗਰੋਂ ਦਮ ਤੋੜ ਗਿਆ। ਸਰਕਲ ਅਧਿਕਾਰੀ ਸੁਬੋਧ ਗੌਤਮ ਨੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖ਼ਤ ਚਿਲੂਆ ਵਜੋਂ ਹੋਈ ਹੈ। ਯੂਪੀ ਸਰਕਾਰ ਨੇ ਪੀੜਤਾ ਦੇ ਪਰਿਵਾਰ ਨੂੰ 5 ਲੱਖ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਹੈ।
-ਪੀਟੀਆਈ