ਅਮਰਾਵਤੀ, 2 ਨਵੰਬਰ
ਆਂਧਰਾ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਜੈਨ ਅਤੇ ਸਿੱਖ ਭਾਈਚਾਰਿਆਂ ਦੀ ਭਲਾਈ ਲਈ ਦੋ ਨਵੀਆਂ ਕਾਰਪੋਰੇਸ਼ਨਾਂ ਦਾ ਗਠਨ ਕੀਤਾ ਹੈ। ਜੈਨ ਸੂਬੇ ਦੀ ਕੁਲ ਆਬਾਦੀ 4.93 ਕਰੋੜ ਦਾ 0.05 ਫੀਸਦੀ(0.27 ਲੱਖ), ਜਦੋਂ ਕਿ 2011 ਦੀ ਜਨਗਣਨਾ ਅਨੁਸਾਰ ਸਿੱਖ 0.02 ਫੀਸਦੀ(0.10 ਲੱਖ) ਹਨ। ਮੁੱਖ ਸਕੱਤਰ ਸਮੀਰ ਸ਼ਰਮਾ ਨੇ ਦੱਸਿਆ ਕਿ ਸਿੱਖ ਅਤੇ ਜੈਨ ਸੂਬੇ ਵਿੱਚ ਰਹਿੰਦੇ ਹਨ ਜੋ ਸਰਕਾਰ ਤੋਂ ਉਨ੍ਹਾਂ ਨੂੰ ਯੋਗ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੋ ਵੱਖ-ਵੱਖ ਨੋਟੀਫਿਕੇਸ਼ਨਾਂ ਵਿੱਚ ਕਿਹਾ ਕਿ ਦੋਵੇਂ ਕਾਰਪੋਰੇਸ਼ਨਾਂ ਸਿੱਖ ਅਤੇ ਜੈਨ ਭਾਈਚਾਰਿਆਂ ਦੇ ਵਿਆਪਕ ਵਿਕਾਸ ਲਈ ਹਨ। ਦੋਵੇਂ ਭਾਈਚਾਰੇ ਹੁਣ ਸਰਕਾਰ ਦੇ ਪ੍ਰਮੁੱਖ ‘ਨਵਰਤਨਾਲੂ’ ਪ੍ਰੋਗਰਾਮ ਤਹਿਤ ਭਲਾਈ ਸਕੀਮਾਂ ਲਈ ਯੋਗ ਹੋ ਜਾਣਗੇ। -ਪੀਟੀਆਈ