ਨਵੀਂ ਦਿੱਲੀ, 9 ਸਤੰਬਰ
ਪ੍ਰੋਵੀਡੈਂਟ ਫੰਡ ਦਾ ਪ੍ਰਬੰਧ ਕਰਨ ਵਾਲੀ ਐਂਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਨੇ ਬੁੱਧਵਾਰ ਨੂੰ ਆਪਣੇ 6 ਕਰੋੜ ਖਾਤਾਧਾਰਕਾਂ ਨੂੰ ਵਿੱਤੀ ਸਾਲ 2019-20 ਲਈ ਪ੍ਰੋਵੀਡੈਂਟ ਫੰਡ ‘ਤੇ ਨਿਸ਼ਚਤ ਵਿਆਜ ਦੀ ਅੰਸ਼ਕ ਅਦਾਇਗੀ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐੱਫ) ‘ਤੇ 8.50 ਪ੍ਰਤੀਸ਼ਤ ਦੀ ਨਿਰਧਾਰਤ ਦਰ ਵਿਚੋਂ ਇਸ ਵੇਲੇ 8.15 ਪ੍ਰਤੀਸ਼ਤ ਵਿਆਜ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਬਾਕੀ 0.35 ਫੀਸਦ ਵਿਆਜ ਦਾ ਭੁਗਤਾਨ ਇਸ ਸਾਲ ਦਸੰਬਰ ਵਿੱਚ ਕਰ ਦਿੱਤਾ ਜਾਵੇਗਾ।