ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਏ ਕੇ ਸੀਕਰੀ ਨੇ ਭਾਰਤ ਨੂੰ ਵਿਵਾਦਾਂ ਦੇ ਹੱਲ ਅਤੇ ਵਿਚੋਲਗੀ ਲਈ ਸਾਲਸੀ ਕੇਂਦਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ‘ਇੰਡੀਅਨ ਡਿਸਪਿਊਟ ਰੈਜ਼ੋਲਿਊਸ਼ਨ ਸੈਂਟਰ’ ਵੱਲੋਂ ਕਰਵਾਏ ਇੱਕ ਸਮਾਗਮ ‘ਆਰਬਿਟਰੇਟ ਇਨ ਇੰਡੀਆ ਕਨਕਲੇਵ, 2022’ ਦੌਰਾਨ ਸੰਬੋਧਨ ਕਰਦਿਆਂ ਜਸਟਿਸ (ਸੇਵਾਮੁਕਤ) ਸ੍ਰੀ ਸੀਕਰੀ ਨੇ ਕਿਹਾ ਕਿ ਇਸ ਦਿਸ਼ਾ ’ਚ ਛੋਟੇ-ਛੋਟੇ ਕਦਮ ਚੁੱਕਣ ਦੀ ਲੋੜ ਹੈ। ਵਧੀਕ ਸੌਲੀਸਿਟਰ ਜਨਰਲ ਬਲਬੀਰ ਸਿੰਘ ਨੇ ਵੀ ਟਰੇਨਿੰਗ ਪ੍ਰਾਪਤ ਸਾਲਸੀਆਂ ਦਾ ਪੂਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਈਡੀਆਰਸੀ ਜਿਹੇ ਹੋਰ ਸਾਲਸੀ ਕੇਂਦਰਾਂ ਦੀ ਜ਼ਰੂਰਤ ਹੈ। ਕਨਕਲੇਵ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸਾਬਕਾ ਜੱਜਾਂ ਤੇ ਸੀਨੀਅਰ ਐਡਵੋਕੇਟਾਂ ਤੋਂ ਇਲਾਵਾ ਆਈਡੀਆਰਸੀ ਪੈਨਲ ਦੇ ਸਾਲਸੀਆਂ, ਲਾਅ ਫਰਮਾਂ ਤੇ ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। -ਪੀਟੀਆਈ