ਜੈਪੁਰ, 23 ਅਗਸਤ
ਭਾਰਤੀ ਹਵਾਈ ਸੈਨਾ ਦੇ ਇਕ ‘ਐਮਆਈ-35’ ਹੈਲੀਕਾਪਟਰ ਨੂੰ ਅੱਜ ਤਕਨੀਕੀ ਖਰਾਬੀ ਕਾਰਨ ਹੰਗਾਮੀ ਸਥਿਤੀ ’ਚ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਖੇਤਾਂ ਵਿਚ ਉਤਾਰਨਾ ਪਿਆ। ਪਾਇਲਟ ਸਣੇ ਹੈਲੀਕਾਪਟਰ ਵਿਚ ਪੰਜ ਜਣੇ ਸਨ। ਜਾਣਕਾਰੀ ਮੁਤਾਬਕ ਇਹ ਹੈਲੀਕਾਪਟਰ ਸਵੇਰੇ ਸੂਰਤਗੜ੍ਹ ਏਅਰ ਫੋਰਸ ਸਟੇਸ਼ਨ ਤੋਂ ਉਡਿਆ ਸੀ। ਤਕਨੀਕੀ ਖਰਾਬੀ ਬਾਰੇ ਪਤਾ ਲੱਗਣ ’ਤੇ ਪਾਇਲਟ ਨੇ ਇਸ ਨੂੰ ਖੇਤਾਂ ਵਿਚ ਉਤਾਰਨ ਦਾ ਫ਼ੈਸਲਾ ਲਿਆ। ਘਟਨਾ ਸਵੇਰੇ ਕਰੀਬ 9.30 ਵਜੇ ਵਾਪਰੀ। ਲੈਂਡਿੰਗ ਮਗਰੋਂ ਪਾਇਲਟ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਤੇ ਖਰਾਬੀ ਦੂਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ