ਮੁੰਬਈ, 23 ਜੂਨ
ਐਲਗਾਰ ਪਰਿਸ਼ਦ ਕੇਸ ਦੀ ਜਾਂਚ ਪੁਣੇ ਪੁਲੀਸ ਤੋਂ ਤਬਦੀਲ ਕਰਕੇ ਐੱਨਆਈਏ ਹਵਾਲੇ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅੱਜ ਬੰਬਈ ਹਾਈ ਕੋਰਟ ਨੇ ਇਸ ਮਾਮਲੇ ’ਚ ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਕੇਂਦਰ ਤੇ ਮਹਾਰਾਸ਼ਟਰ ਸਰਕਾਰ ਤੋਂ ਜਵਾਬ ਮੰਗਿਆ ਹੈ।
ਜਸਟਿਸ ਐੱਸਐੱਸ ਸ਼ਿੰਦੇ ਤੇ ਅਭੈ ਅਹੂਜਾ ਨੇ ਕੇਂਦਰ ਸਰਕਾਰ, ਐੱਨਆਈਏ ਤੇ ਸੂਬਾ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੰਦਿਆਂ ਮਾਮਲੇ ਦੀ ਸੁਣਵਾਈ 14 ਜੁਲਾਈ ਨੂੰ ਪਾ ਦਿੱਤੀ ਹੈ।
-ਪੀਟੀਆਈ