ਨਵੀਂ ਦਿੱਲੀ, 27 ਜੂਨ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਰਾਜ ਸਭਾ ਦੀਆਂ 10 ਸੀਟਾਂ ਲਈ (ਦੋ ਸਾਲਾਂ ‘ਚ ਇੱਕ ਵਾਰ ਹੋਣ ਵਾਲੀ) ਚੋਣ 24 ਜੁਲਾਈ ਨੂੰ ਹੋਵੇਗੀ ਜਿਨ੍ਹਾਂ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ (ਗੁਜਰਾਤ), ਅਤੇ ਤ੍ਰਿਣਮੂਲ ਕਾਂਗਰਸ ਨੇਤਾ ਡੈਰੇਕ ਓ’ਬ੍ਰਾਇਨ (ਪੱਛਮੀ ਬੰਗਾਲ) ਦੀ ਸੀਟ ਵੀ ਸ਼ਾਮਲ ਹੈ। ਵੋਟਾਂ ਦੀ ਗਿਣਤੀ ਵੀ 24 ਜੁਲਾਈ ਨੂੰ ਹੋਵੇਗੀ। ਰਾਜ ਸਭਾ ਵਿੱਚ ਜੁਲਾਈ ਅਤੇ ਅਗਸਤ ਵਿੱਚ 10 ਸੀਟਾਂ ਖਾਲੀ ਹੋਣੀਆਂ ਹਨ ਜਿਨ੍ਹਾਂ ਵਿੱਚ ਭਾਜਪਾ ਦੇ ਗੋਆ ਤੋਂ ਮੈਂਬਰ ਵਿਨੈ ਡੀ. ਤੇਂਦੁਲਕਰ, ਗੁਜਰਾਤ ਤੋਂ ਜੁਗਲ ਸਿੰਘ ਲੋਖੰਡਵਾਲਾ ਅਤੇ ਦਿਨੇਸ਼ ਚੰਦ ਅਨਾਵਾਡੀਆ ਤੋਂ ਇਲਾਵਾ ਪੱਛਮੀ ਬੰਗਾਲ ਤੋਂ ਡੋਲਾ ਸੇਨ, ਸੁਸ਼ਮਿਤਾ ਦੇਵ, ਸ਼ਾਂਤਾ ਛੇਤਰੀ ਅਤੇ ਸੁਖੇਂਦੂ ਸ਼ੇਖਰ ਰਾਏ ਸ਼ਾਮਲ ਹਨ। ਪੀਟੀਆਈ