ਚੋਣ ਕਮਿਸ਼ਨ ਭਾਵੇਂ ਦਸ ਨੋਟਿਸ ਭੇਜੇ, ਧਰਮ ਦੇ ਆਧਾਰ ’ਤੇ ਵੋਟਰਾਂ ਦੀ ਵੰਡ ਦਾ ਵਿਰੋਧ ਕਰਦੀ ਰਾਹਾਂਗੀ: ਮਮਤਾ

ਚੋਣ ਕਮਿਸ਼ਨ ਭਾਵੇਂ ਦਸ ਨੋਟਿਸ ਭੇਜੇ, ਧਰਮ ਦੇ ਆਧਾਰ ’ਤੇ ਵੋਟਰਾਂ ਦੀ ਵੰਡ ਦਾ ਵਿਰੋਧ ਕਰਦੀ ਰਾਹਾਂਗੀ: ਮਮਤਾ

ਦੋਮਜੁਰ(ਪੱਛਮੀ ਬੰਗਾਲ), 8 ਅਪਰੈਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਫਿਰਕੂ ਆਧਾਰ ’ਤੇ ਵੋਟਰਾਂ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਖ਼ਿਲਾਫ਼ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਚੋਣ ਕਮਿਸ਼ਨ ਭਾਵੇਂ ਉਨ੍ਹਾਂ ਨੂੰ ਦਸ ਨੋਟਿਸ ਭੇਜ ਦੇਵੇ. ਪਰ ਇਸ ਕਾਰਨ ਉਹ ਚੁੱਪ ਨਹੀਂ ਰਹੇਗੀ। ਮਮਤਾ ਨੇ ਕਥਿਤ ਤੌਰ ’ਤੇ ਮੁਸਲਿਮ ਵੋਟਰਾਂ ਨੂੰ ਟੀਐੱਮਸੀ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਸੀ, ਜਿਸ ਮਗਰੋਂ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਬੈਨਰਜੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਭੇਜਿਆ ਸੀ। ਦੋਮਜੁਰ ਵਿੱਚ ਚੋਣ ਪ੍ਰਚਾਰ ਦੌਰਾਨ ਇਹ ਪੁੱਛੇ ਜਾਣ ਕਿ ਜਦੋਂ ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸਣਾਂ ਵਿੱਚ ਹਿੰਦੂ ਅਤੇ ਮੁਸਲਿਮ ਵੋਟ ਬੈਂਕ ਦਾ ਜ਼ਿਕਰ ਕਰਦੇ ਹਨ ਤਾਂ ਉਨ੍ਹਾਂ ਖਿਲਾਫ਼ ਕੋਈ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਜਾਂਦੀ? ਬੈਨਰਜੀ ਨੇ ਕਿਹਾ, ‘‘ ਤੁਸੀਂ(ਚੋਣ ਕਮਿਸ਼ਨ) ਭਾਵੇਂ ਮੈਨੂੰ ਦਸ ਕਾਰਨ ਦੱਸੋ ਨੋਟਿਸ ਭੇਜ ਸਕਦੇ ਹੋ ਪਰ ਮੇਰਾ ਜਵਾਬ ਇਕੋ ਹੀ ਹੋਵੇਗਾ। ਮੈਂ ਹਮੇਸ਼ਾ ਹਿੰਦੂ, ਮੁਸਲਿਮ ਵੋਟਾਂ ਦੀ ਵੰਡ ਖ਼ਿਲਾਫ਼ ਬੋਲਦੀ ਰਹਾਂਗੀ। ’’-ਏਜੰਸੀ

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All