ਨਾਗਪੁਰ: ਇੱਥੇ ਇਕ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ 2014 ਵਿਚ ਚੋਣ ਹਲਫ਼ਨਾਮੇ ਵਿਚ ਅਪਰਾਧਕ ਕੇਸਾਂ ਬਾਰੇ ਜਾਣਕਾਰੀ ਨਾ ਦੇਣ ਨਾਲ ਜੁੜਿਆ ਹੋਇਆ ਹੈ। ਵਕੀਲ ਸਤੀਸ਼ ਉਕੇ ਨੇ ਫੜਨਵੀਸ ’ਤੇ ਮੁਕੱਦਮਾ ਚਲਾਉਣ ਲਈ ਇਕ ਅਰਜ਼ੀ ਦਾਇਰ ਕੀਤੀ ਸੀ। ਅਦਾਲਤ ਨੇ ਦੋਵਾਂ ਧਿਰਾਂ ਨੂੰ 24 ਨਵੰਬਰ ਨੂੰ ਸੁਣਿਆ ਸੀ। ਅਦਾਲਤ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਫੜਨਵੀਸ ਖ਼ਿਲਾਫ਼ ਕੇਸ ਬਣਦਾ ਹੈ। -ਪੀਟੀਆਈ